ਅਰਮਾਂਡ ਡੁਪਲਾਂਟਿਸ ਨੇ ਨੌਂਵੀ ਵਾਰ ਪੋਲ ਵਾਲਟ ਵਿਚ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ
ਸੇਂਟ ਡੇਨਿਸ, 6 ਅਗਸਤ ਪੈਰਿਸ ਓਲੰਪਿਕ ਵਿਚ ਸਵੀਡਨ ਦੇ ਅਰਮਾਂਡ ਡੁਪਲਾਂਟਿਸ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪੋਲ ਵਾਲਟ ਵਿਚ ਨੌਂਵੀ ਵਾਰ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ। ਅਥਲੈਟਿਕਸ ਪ੍ਰਤੀਯੋਗਤਾ ਖ਼ਤਮ ਹੋਣ ਮੌਕੇ ਕਰੀਬ 80,000 ਦਰਸ਼ਕਾਂ ਦੀ ਮੌਜੂਦਗੀ ਵਿਚ 6.025...
Advertisement
ਸੇਂਟ ਡੇਨਿਸ, 6 ਅਗਸਤ
ਪੈਰਿਸ ਓਲੰਪਿਕ ਵਿਚ ਸਵੀਡਨ ਦੇ ਅਰਮਾਂਡ ਡੁਪਲਾਂਟਿਸ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪੋਲ ਵਾਲਟ ਵਿਚ ਨੌਂਵੀ ਵਾਰ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤਿਆ। ਅਥਲੈਟਿਕਸ ਪ੍ਰਤੀਯੋਗਤਾ ਖ਼ਤਮ ਹੋਣ ਮੌਕੇ ਕਰੀਬ 80,000 ਦਰਸ਼ਕਾਂ ਦੀ ਮੌਜੂਦਗੀ ਵਿਚ 6.025 ਮੀਟਰ ਦੀ ਛਾਲ ਲਗਾਉਂਦਿਆਂ ਉਸਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ। ਸਵੀਡਨ ਦੇ ਰਾਜਾ ਅਤੇ ਰਾਨੀ ਵੀ ਡੁਪਲਾਂਟਿਸ ਦੀ ਇਸ ਉਪਲਬਧੀ ਮੌਕੇ ਮੌਜੂਦ ਸਨ। ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਣ ਕਾਰਨ ਅਤੇ ਇੱਕ ਸੈਂਟੀਮੀਟਰ ਦੇ ਅੰਤਰ ਤੋਂ ਨੌਵੀਂ ਬਾਰ ਰਿਕਾਰਡ ਤੋੜ ਕੇ ਡੁਪਲਾਂਟਿਸ ਹੁਣ ਇਸ ਮੁਕਾਬਲੇ ਦੇ ਸਭ ਤੋਂ ਮਹਾਨ ਖਿਡਾਰੀ ਸਰਗੇਈ ਬੁਬਕਾ ਦੇ ਨੇੜੇ ਪਹੁੰਚ ਗਏ ਹਨ। ਏਪੀ
Advertisement