ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੀਰਅੰਦਾਜ਼ੀ: ਜਯੋਤੀ ਤੇ ਦਿਓਤਲੇ ਦੀ ਸੁਨਹਿਰੀ ਹੈਟ੍ਰਿਕ

ਹਾਂਗਜ਼ੂ, 7 ਅਕਤੂਬਰ ਭਾਰਤੀ ਕੰਪਾਊਂਡ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨੱਮ ਅਤੇ ਓਜਸ ਦਿਓਤਲੇ ਨੇ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਗਾਈ। ਤੀਰਅੰਦਾਜ਼ਾਂ ਨੇ ਨੌਂ ਤਗ਼ਮੇ ਫੁੰਡ ਕੇ ਦੇਸ਼ ਦੀ ਝੋਲੀ ਪਾਏ। ਕੰਪਾਊਂਡ ਤੀਰਅੰਦਾਜ਼ਾਂ ਨੇ ਸਾਰੇ ਪੰਜ ਤਗ਼ਮੇ ਜਿੱਤੇ, ਜਦਕਿ ਅਭਿਸ਼ੇਕ ਵਰਮਾ ਨੇ ਚਾਂਦੀ...
ਅਭਿਸ਼ੇਕ ਵਰਮਾ ਤੇ ਓਜਸ ਦਿਓਤਲੇ (ਸੱਜੇ) ਜਯੋਤੀ ਸੁਰੇਖਾ ਵੇਨੱਖ ਤੇ ਆਦਿੱਤੀ ਸਵਾਮੀ ਤਗ਼ਮਿਆਂ ਨਾਲ। -ਫੋਟੋਆਂ: ਪੀਟੀਆਈ
Advertisement

ਹਾਂਗਜ਼ੂ, 7 ਅਕਤੂਬਰ

ਭਾਰਤੀ ਕੰਪਾਊਂਡ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨੱਮ ਅਤੇ ਓਜਸ ਦਿਓਤਲੇ ਨੇ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਗਾਈ। ਤੀਰਅੰਦਾਜ਼ਾਂ ਨੇ ਨੌਂ ਤਗ਼ਮੇ ਫੁੰਡ ਕੇ ਦੇਸ਼ ਦੀ ਝੋਲੀ ਪਾਏ। ਕੰਪਾਊਂਡ ਤੀਰਅੰਦਾਜ਼ਾਂ ਨੇ ਸਾਰੇ ਪੰਜ ਤਗ਼ਮੇ ਜਿੱਤੇ, ਜਦਕਿ ਅਭਿਸ਼ੇਕ ਵਰਮਾ ਨੇ ਚਾਂਦੀ ਅਤੇ ਆਦਿੱਤੀ ਸਵਾਮੀ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਰਿਕਰਵ ਤੀਰਅੰਦਾਜ਼ਾਂ ਨੇ ਸ਼ੁੱਕਰਵਾਰ ਨੂੰ ਦੋ ਤਗ਼ਮੇ ਜਿੱਤੇ ਸੀ। ਇਸ ਤੋਂ ਪਹਿਲਾਂ ਭਾਰਤ ਨੇ ਇੰਚਿਓਨ ਵਿੱਚ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਤਿੰਨ ਤਗ਼ਮੇ ਜਿੱਤੇ ਸੀ, ਜਦਕਿ ਜਕਾਰਤਾ ਖੇਡਾਂ ਦੌਰਾਨ ਟੀਮ ਨੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਸੀ। ਆਦਿੱਤੀ ਨੇ 146-140 ਨਾਲ ਜਿੱਤ ਦਰਜ ਕੀਤੀ। ਇਸ ਮਗਰੋਂ ਜਯੋਤੀ ਨੇ ਦੱਖਣੀ ਕੋਰੀਆ ਦੀ ਸੋ ਚਾਏਵੋਨ ਨੂੰ 149-145 ਨਾਲ ਹਰਾ ਕੇ ਤੀਜਾ ਸੋਨ ਤਗ਼ਮਾ ਜਿੱਤਿਆ। ਉਹ ਮਿਕਸਡ ਡਬਲਜ਼ ਅਤੇ ਮਹਿਲਾ ਟੀਮ ਵਰਗ ਵਿੱਚ ਵੀ ਸੋਨ ਤਗ਼ਮਾ ਜਿੱਤ ਚੁੱਕੀ ਹੈ। ਇਸੇ ਤਰ੍ਹਾਂ 21 ਸਾਲਾ ਵਿਸ਼ਵ ਚੈਂਪੀਅਨ ਦਿਓਤਲੇ ਨੇ 34 ਸਾਲ ਦੇ ਅਭਿਸ਼ੇਮ ਵਰਮਾ ਨੂੰ 149-147 ਨਾਲ ਹਰਾਇਆ। ਬਰਲਨਿ ਵਿੱਚ ਵਿਸ਼ਵ ਖਿਤਾਬ ਜਿੱਤਣ ਵਾਲਾ ਦਿਓਤਲੇ ਪੁਰਸ਼ ਟੀਮ ਅਤੇ ਮਿਕਸਡ ਡਬਲਜ਼ ਵਿੱਚ ਵੀ ਸੋਨ ਤਗ਼ਮਾ ਜਿੱਤ ਚੁੱਕਿਆ ਹੈ। -ਪੀਟੀਆਈ

Advertisement

Advertisement
Show comments