ਸੀਤ ਓਲੰਪਿਕਸ ’ਚ ਜੰਗਬੰਦੀ ਦੀ ਪਾਲਣਾ ਦੀ ਅਪੀਲ
ਸੰਯੁਕਤ ਰਾਸ਼ਟਰ ਆਮ ਸਭਾ ਨੇ ਸਾਰੇ ਮੁਲਕਾਂ ਨੂੰ ਇਟਲੀ ਵਿੱਚ ਸੀਤ ਓਲੰਪਿਕਸ ਦੌਰਾਨ ਜੰਗਬੰਦੀ ਦੀ ਪਾਲਣਾ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ’ਚ ਸ਼ੁਮਾਰ ਸੀਤ ਓਲੰਪਿਕਸ ਦੌਰਾਨ ਜੰਗ ਰੋਕਣ, ਸ਼ਾਂਤੀ, ਗੱਲਬਾਤ,...
Advertisement
ਸੰਯੁਕਤ ਰਾਸ਼ਟਰ ਆਮ ਸਭਾ ਨੇ ਸਾਰੇ ਮੁਲਕਾਂ ਨੂੰ ਇਟਲੀ ਵਿੱਚ ਸੀਤ ਓਲੰਪਿਕਸ ਦੌਰਾਨ ਜੰਗਬੰਦੀ ਦੀ ਪਾਲਣਾ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ’ਚ ਸ਼ੁਮਾਰ ਸੀਤ ਓਲੰਪਿਕਸ ਦੌਰਾਨ ਜੰਗ ਰੋਕਣ, ਸ਼ਾਂਤੀ, ਗੱਲਬਾਤ, ਸਹਿਣਸ਼ੀਲਤਾ ਤੇ ਸੁਲ੍ਹਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ। ਦੁਨੀਆ ਦੇ 193 ਮੁਲਕਾਂ ਦੀ ਆਲਮੀ ਸੰਸਥਾ ’ਚ ਆਮ ਸਹਿਮਤੀ ਮਤਾ ਪਾਸ ਹੋਣ ’ਤੇ ਡਿਪਲੋਮੈਟਾਂ, ਕੌਮਾਂਤਰੀ ਓਲੰਪਿਕ ਕਮੇਟੀ ਤੇ ਖੇਡ ਪ੍ਰਤੀਨਿਧੀਆਂ ਨੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਕੋਰਟੀਨਾ ਅਤੇ ਮਿਲਾਨ ਵਿੱਚ ਸੀਤ ਓਲੰਪਿਕਸ-2026 ਖੇਡਾਂ 4 ਫਰਵਰੀ ਤੋਂ 26 ਤੱਕ ਹੋਣੀਆਂ ਹਨ ਜਿਸ ਮਗਰੋਂ 6 ਮਾਰਚ ਤੋਂ 15 ਮਾਰਚ ਤੱਕ ਪੈਰਾਲੰਪਿਕ ਖੇਡਾਂ ਹੋਣਗੀਆਂ। -ਏਪੀ
Advertisement
Advertisement
