‘ਅਪੋਲੋ ਟਾਇਰਜ਼’ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਦਾ ਨਵਾਂ ਸਪਾਂਸਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਨਲਾਈਨ ਗੇਮਿੰਗ ਪਲੇਟਫਾਰਮ ਡਰੀਮ11 ਦੇ ਬਾਹਰ ਨਿਕਲਣ ਤੋਂ ਬਾਅਦ ਅੱਜ ਅਪੋਲੋ ਟਾਇਰਜ਼ ਨੂੰ ਢਾਈ ਸਾਲਾਂ ਲਈ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਜਰਸੀ ਸਪਾਂਸਰ ਐਲਾਨਿਆ ਹੈ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਕਾਨੂੰਨ ਤਹਿਤ ਡਰੀਮ11 ਸਮੇਤ ਹੋਰ ਮਨੀ ਗੇਮਿੰਗ ਪਲੇਟਫਾਰਮਾਂ ’ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਬੀ ਸੀ ਸੀ ਆਈ ਕੋਲ ਟੀਮ ਦੀ ਜਰਸੀ ਲਈ ਕੋਈ ਸਪਾਂਸਰ ਨਹੀਂ ਸੀ। ਭਾਰਤੀ ਟੀਮ ਇਸ ਵੇਲੇ ਦੁਬਈ ਵਿੱਚ ਏਸ਼ੀਆ ਕੱਪ ’ਚ ਬਿਨਾਂ ਜਰਸੀ ਸਪਾਂਸਰ ਦੇ ਖੇਡ ਰਹੀ ਹੈ। ਬੀ ਸੀ ਸੀ ਆਈ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘ਬੀ ਸੀ ਸੀ ਆਈ ਅੱਜ ਭਾਰਤੀ ਟੀਮ ਦੇ ਨਵੇਂ ਮੁੱਖ ਸਪਾਂਸਰ ਵਜੋਂ ਆਲਮੀ ਟਾਇਰ ਉਦਯੋਗ ਵਿੱਚ ਮੋਹਰੀ ਅਪੋਲੋ ਟਾਇਰਜ਼ ਨਾਲ ਇਤਿਹਾਸਕ ਭਾਈਵਾਲੀ ਦਾ ਐਲਾਨ ਕਰਦਾ ਹੈ।’ ਇਹ ਭਾਈਵਾਲੀ ਸਖ਼ਤ ਬੋਲੀ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਹ ਸੌਦਾ 579 ਕਰੋੜ ਰੁਪਏ ਦਾ ਹੈ। ਇਹ ਇਸੇ ਸਮੇਂ ਲਈ ਡਰੀਮ11 ਨਾਲ ਹੋਏ 358 ਕਰੋੜ ਰੁਪਏ ਦੇ ਸੌਦੇ ਤੋਂ ਕਿਤੇ ਵੱਧ ਹੈ। ਟਾਇਰ ਸੈਕਟਰ ਦੀ ਇਸ ਵੱਡੀ ਕੰਪਨੀ ਨਾਲ ਹੋਏ ਸੌਦੇ ਵਿੱਚ 121 ਦੁਵੱਲੇ ਮੈਚ ਅਤੇ 21 ਆਈ ਸੀ ਸੀ ਮੈਚ ਸ਼ਾਮਲ ਹਨ। ਬੀ ਸੀ ਸੀ ਆਈ ਨੇ ਕਿਹਾ, ‘ਇਹ ਸਮਝੌਤਾ ਮਾਰਚ 2028 ਤੱਕ ਢਾਈ ਸਾਲਾਂ ਦੀ ਮਿਆਦ ਲਈ ਹੋਵੇਗਾ।