ਅਲਕਰਾਜ਼ ਨੂੰ ਮਿਲਿਆ ਸਿਖਰਲਾ ਰੈਂਕ
ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਗਰੁੱਪ ਮੁਕਾਬਲਿਆਂ ਵਿੱਚ ਇਟਲੀ ਦੇ ਲੋਰੈਂਜੋ ਮੁਸੇਟੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅਲਕਾਰਾਜ਼ ਨੇ ਸੀਜ਼ਨ ਦੇ ਆਖਰੀ ਟੂਰਨਾਮੈਂਟ ਵਿੱਚ 6-4 ਤੇ 6-1 ਨਾਲ ਜਿੱਤ ਹਾਸਲ ਕੀਤੀ।...
Advertisement
ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਏ ਟੀ ਪੀ ਫਾਈਨਲਜ਼ ਦੇ ਗਰੁੱਪ ਮੁਕਾਬਲਿਆਂ ਵਿੱਚ ਇਟਲੀ ਦੇ ਲੋਰੈਂਜੋ ਮੁਸੇਟੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅਲਕਾਰਾਜ਼ ਨੇ ਸੀਜ਼ਨ ਦੇ ਆਖਰੀ ਟੂਰਨਾਮੈਂਟ ਵਿੱਚ 6-4 ਤੇ 6-1 ਨਾਲ ਜਿੱਤ ਹਾਸਲ ਕੀਤੀ। ਏ ਟੀ ਪੀ ਫਾਈਨਲਜ਼ ਦੇ ਗਰੁੱਪ ਮੁਕਾਬਲਿਆਂ ਵਿੱਚ ਮੈਚ ਤੋਂ ਪਹਿਲਾਂ ਖੇਡ ਵਿੱਚ ਯਾਨਿਕ ਸਿਨਰ ਨੂੰ ਸਿਖਰਲੀ ਰੈਂਕਿੰਗ ਤੋਂ ਹਟਾਉਣ ਲਈ ਅਲਕਰਾਜ਼ ਦਾ ਜਿੱਤਣਾ ਜ਼ਰੂਰੀ ਸੀ। ਮੈਚ ਵਿੱਚ 90 ਮਿੰਟ ਤੋਂ ਵੀ ਘੱਟ ਸਮੇਂ ’ਚ ਜਿੱਤ ਹਾਸਲ ਕਰ ਕੇ ਅਲਕਰਾਜ਼ ਨੇ ਇਸ ਸਾਲ ਲਈ ਸਿਖਰਲਾ ਰੈਂਕ ਹਾਸਲ ਕਰ ਲਿਆ ਹੈ। ਅਲਕਰਾਜ਼ ਦਾ ਹੁਣ ਸੈਮੀਫਾਈਨਲ ’ਚ ਅਲੈਗਜ਼ੈਂਡਰ ਜ਼ਵੈਰੇਵ ਅਤੇ ਫੈਲਿਕਸ ਔਗਰ-ਅਲਿਆਸਿਮ ਨਾਲ ਮੁਕਾਬਲਾ ਹੋਵੇਗਾ।
Advertisement
Advertisement
