ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ
ਵਿੰਬਲਡਨ, 16 ਜੁਲਾਈ ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ 1-6, 7-6, 6-1, 3-6, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। 20 ਸਾਲਾ ਸਪੇਨੀ ਖਿਡਾਰੀ ਦਾ ਇਹ...
Advertisement
ਵਿੰਬਲਡਨ, 16 ਜੁਲਾਈ
ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ 1-6, 7-6, 6-1, 3-6, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। 20 ਸਾਲਾ ਸਪੇਨੀ ਖਿਡਾਰੀ ਦਾ ਇਹ ਦੂਜਾ ਗਰੈਂਡ ਸਲੈਮ ਖ਼ਿਤਾਬ ਹੈ। ਅਲਕਰਾਜ਼ ਨੇ ਪਿਛਲੇ ਸਾਲ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਹਾਰ ਨਾਲ ਜੋਕੋਵਿਚ ਦਾ 24ਵਾਂ ਗਰੈਂਡ ਸਲੈਮ ਦਾ ਸੁਪਨਾ ਟੁੱਟ ਗਿਆ। -ਏਪੀ
Advertisement
Advertisement