ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਮੁੱਕੇਬਾਜ਼ੀ ਦੀ ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਵੱਲੋਂ ਅਸਤੀਫ਼ਾ

ਫੈਡਰੇਸ਼ਨ ਦੀਆਂ 21 ਨੂੰ ਹੋਣ ਵਾਲੀਆਂ ਚੋਣਾਂ ’ਚ ਹਿੱਸਾ ਲੈਣ ਲਈ ਛੱਡਿਆ ਅਹੁਦਾ
Advertisement

ਭਾਰਤੀ ਮੁੱਕੇਬਾਜ਼ੀ ਦੀ ਅੰਤਰਿਮ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਨੇ ਫੈਡਰੇਸ਼ਨ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਵਿੱਚ ਵਿਸ਼ਵ ਮੁੱਕੇਬਾਜ਼ੀ (ਡਬਲਿਊਬੀ) ਦੇ ਪ੍ਰਧਾਨ ਬੋਰਿਸ ਵੈਨ ਡਰ ਵੋਰਸਟ ਨਿਰੀਖਕ ਵਜੋਂ ਹਿੱਸਾ ਲੈਣਗੇ। ਅੰਤਰਿਮ ਕਮੇਟੀ ਵੱਲੋਂ ਚੋਣ ਦੀ ਤਰੀਕ (21 ਅਗਸਤ) ਦਾ ਰਸਮੀ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਅਜੈ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।

ਅਜੈ ਨੇ ਪਹਿਲੀ ਅਗਸਤ ਨੂੰ ਵੈਨ ਡਰ ਵੋਰਸਟ ਨੂੰ ਪੱਤਰ ਵਿੱਚ ਲਿਖਿਆ, ‘ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀਆਂ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ 21 ਅਗਸਤ ਨੂੰ ਹੋਣੀਆਂ ਹਨ।’ ਉਨ੍ਹਾਂ ਕਿਹਾ, ‘ਮੈਂ ਇਹ ਚੋਣ ਲੜਨਾ ਚਾਹੁੰਦਾ ਹਾਂ, ਇਸ ਕਰਕੇ ਨਿਰਪੱਖਤਾ ਅਤੇ ਪਾਰਦਰਸ਼ਤਾ ਲਈ ਤੁਰੰਤ ਪ੍ਰਭਾਵ ਨਾਲ ਅੰਤਰਿਮ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਠੀਕ ਹੋਵੇਗਾ।’

Advertisement

ਅਨੁਰਾਗ ਠਾਕੁਰ ਹੋ ਸਕਦੇ ਹਨ ਅਜੈ ਦੇ ਮੁੱਖ ਵਿਰੋਧੀ

ਅਜੈ ਸਿੰਘ ਸਪਾਈਸਜੈੱਟ ਏਅਰਲਾਈਨਜ਼ ਦੇ ਚੇਅਰਮੈਨ ਵੀ ਹਨ ਅਤੇ ਬੀਐੱਫਆਈ ਪ੍ਰਧਾਨ ਵਜੋਂ ਚਾਰ ਸਾਲ ਦੇ ਦੋ ਕਾਰਜਕਾਲ ਪਹਿਲਾਂ ਹੀ ਪੂਰੇ ਕਰ ਚੁੱਕੇ ਹਨ। ਹੁਣ ਉਹ ਤੀਜੇ ਅਤੇ ਆਖਰੀ ਕਾਰਜਕਾਲ ਲਈ ਕੋਸ਼ਿਸ਼ ਕਰ ਰਹੇ ਹਨ। ਸਾਬਕਾ ਖੇਡ ਮੰਤਰੀ ਅਨੁਰਾਗ ਠਾਕੁਰ ਚੋਣ ਵਿੱਚ ਉਨ੍ਹਾਂ ਦੇ ਮੁੱਖ ਵਿਰੋਧੀ ਹੋ ਸਕਦੇ ਹਨ। ਪਤਾ ਲੱਗਾ ਹੈ ਕਿ ਹਿਮਾਚਲ ਪ੍ਰਦੇਸ਼ ਮੁੱਕੇਬਾਜ਼ੀ ਇੱਕ ਵਾਰ ਫਿਰ ਠਾਕੁਰ ਨੂੰ ਆਪਣਾ ਨੁਮਾਇੰਦਾ ਨਾਮਜ਼ਦ ਕਰੇਗੀ।

Advertisement