ਅਹਿਮਦਾਬਾਦ ਟੈਸਟ: ਚਾਹ ਸਮੇਂ ਤੱਕ ਭਾਰਤ ਨੇ 164 ਦੌੜਾਂ ਦੀ ਲੀਡ ਲਈ
Ahmedabad Test
ਧਰੁਵ ਜੁਰੇਲ ਦੀਆਂ ਨਾਬਾਦ 68 ਦੌੜਾਂ ਅਤੇ ਰਵਿੰਦਰ ਜਡੇਜਾ ਦੇ ਤੇਜ਼ ਅਰਧ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਖ਼ਿਲਾਫ਼ ਭਾਰਤ ਦੀ ਪਹਿਲੀ ਪਾਰੀ ਦੀ ਲੀਡ 164 ਦੌੜਾਂ ਤੱਕ ਪਹੁੰਚ ਗਈ, ਜਦੋਂ ਕਿ ਮੇਜ਼ਬਾਨ ਟੀਮ ਨੇ ਪਹਿਲੇ ਟੈਸਟ ਦੇ ਦੂਜੇ ਦਿਨ ਚਾਹ ਦੇ ਸਮੇਂ ਤੱਕ 4 ਵਿਕਟਾਂ ਦੇ ਨੁਕਸਾਨ ’ਤੇ 326 ਦੌੜਾਂ ਬਣਾ ਲਈਆਂ ਸਨ।
ਜੁਰੇਲ ਅਤੇ ਜਡੇਜਾ ਦੀ ਪੰਜਵੀਂ ਵਿਕਟ ਲਈ 108 ਦੌੜਾਂ ਦੀ ਅਟੁੱਟ ਸਾਂਝੇਦਾਰੀ ਨੇ ਭਾਰਤੀ ਬੱਲੇਬਾਜ਼ਾਂ ਦੇ ਦੂਜੇ ਦਿਨ ਵਰਤੇ ਗਏ ਸਾਵਧਾਨੀ ਭਰੇ ਰਵੱਈਏ ਨੂੰ ਇੱਕ ਨਵੀਂ ਰਫ਼ਤਾਰ ਪ੍ਰਦਾਨ ਕੀਤੀ। ਇਸ ਦਿਨ ਕਪਤਾਨ ਸ਼ੁਭਮਨ ਗਿੱਲ (50 ਰਨ, 100 ਗੇਂਦਾਂ) ਅਤੇ ਕੇਐਲ ਰਾਹੁਲ (100 ਰਨ, 197 ਗੇਂਦਾਂ) ’ਤੇ ਆਊਟ ਹੋ ਗਏ ਸਨ।
ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ 192 ਗੇਂਦਾਂ ਦੀ ਪਾਰੀ ਵਿਚ 12 ਚੌਕੇ ਲਾਏ। ਗਿੱਲ ਨੇ 100 ਗੇਂਦਾਂ ਵਿਚ ਨੀਮ ਸੈਂਕੜਾ ਪੂਰਾ ਕੀਤਾ ਤੇ ਇਸ ਦੌਰਾਨ ਪੰਜ ਚੌਕੇ ਲਾਏ। ਲੰਚ ਵੇਲੇ ਲੋਕੇਸ਼ ਰਾਹੁਲ (100) ਤੇ ਧਰੁਵ ਜੁਰੇਲ (14) ਕਰੀਜ਼ ’ਤੇ ਟਿਕੇ ਹੋਏ ਸਨ। ਵੈਸਟਇੰਡੀਜ਼ ਨੂੰ ਸਵੇਰ ਦੇ ਸੈਸ਼ਨ ਵਿਚ ਸ਼ੁਭਮਨ ਗਿੱਲ ਦੀ ਵਿਕਟ ਦੇ ਰੂਪ ਵਿਚ ਇਕ ਸਫ਼ਲਤਾ ਮਿਲੀ।
ਭਾਰਤ ਨੇ ਵੀਰਵਾਰ ਨੂੰ ਟੈਸਟ ਮੈਚ ਦੇ ਪਹਿਲੇ ਦਿਨ ਵੈਸਟ ਇੰਡੀਜ਼ ਦੀ ਟੀਮ ਨੂੰ 162 ਦੌੜਾਂ ’ਤੇ ਆਲ ਆਊਟ ਕਰਨ ਮਗਰੋਂ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੋ ਵਿਕਟਾਂ ਦੇ ਨੁਕਸਾਨ ਨਾਲ 121 ਦੌੜਾਂ ਬਣਾਈਆਂ ਸਨ। ਮਹਿਮਾਨ ਟੀਮ ਲਈ ਕਪਤਾਨ ਰੋਸਟਨ ਚੇਜ਼ ਨੇ ਦੋ ਵਿਕਟਾਂ ਲਈਆਂ ਜਦੋਂਕਿ ਇਕ ਵਿਕਟ ਜੇਡਨ ਸੀਲਜ਼ ਦੇ ਹਿੱਸੇ ਆਈ।
