ਟੀ-20 ਵਿਸ਼ਵ ਕੱਪ ’ਚ ਅਮਰੀਕਾ ਤੋਂ ਪਾਕਿ ਦੀ ਹਾਰ ਬਾਅਦ ਬਾਬਰ ਨੇ ਕਿਹਾ,‘ਅਸੀਂ ਹਰ ਪੱਖੋਂ ਮਾੜਾ ਖੇਡੇ’
ਡਲਾਸ, 7 ਜੂਨ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਵਿੱਚ ਉਨ੍ਹਾਂ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਵਿੱਚ ਮਾੜੀ ਰਹੀ। ਅਮਰੀਕਾ ਦੀ ਨਵੀਂ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਹਰਾਇਆ।...
Advertisement
ਡਲਾਸ, 7 ਜੂਨ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਵਿੱਚ ਉਨ੍ਹਾਂ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਵਿੱਚ ਮਾੜੀ ਰਹੀ। ਅਮਰੀਕਾ ਦੀ ਨਵੀਂ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਹਰਾਇਆ। ਬਾਬਰ ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਛੇ ਓਵਰਾਂ ਦਾ ਫਾਇਦਾ ਨਹੀਂ ਚੁੱਕਿਆ। ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਵਿੱਚ ਆ ਗਈ। ਅਸੀਂ ਚੰਗੀ ਭਾਈਵਾਲੀ ਨਹੀਂ ਕਰ ਸਕੇ। ਸਾਡੇ ਸਪਿੰਨਰ ਵੀ ਵਿਕਟ ਨਹੀਂ ਲੈ ਸਕੇ ਅਤੇ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਜਿੱਤ ਦਾ ਪੂਰਾ ਸਿਹਰਾ ਅਮਰੀਕਾ ਨੂੰ ਜਾਂਦਾ ਹੈ, ਜਿਸ ਨੇ ਹਰ ਪੱਖੋਂ ਬਿਹਤਰ ਖੇਡ ਦਿਖਾਈ। ਪਿੱਚ 'ਚ ਕੁਝ ਨਮੀ ਸੀ, ਜਿਸ ਦਾ ਅਸੀਂ ਸਹੀ ਢੰਗ ਨਾਲ ਮੁਲਾਂਕਣ ਨਹੀਂ ਕਰ ਸਕੇ।’ ਉਥੇ ਦੂਜੇ ਪਾਸੇ ਅਮਰੀਕਾ ਦੇ ਕਪਤਾਨ ਮੋਨਾਂਕ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਭਰੋਸਾ ਸੀ ਕਿ ਪਾਕਿਸਤਾਨ ਨੂੰ ਘੱਟ ਸਕੋਰ 'ਤੇ ਰੋਕ ਕੇ ਮੈਚ ਜਿੱਤਿਆ ਜਾ ਸਕਦਾ ਹੈ।
Advertisement
Advertisement