ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਡਵੋਕੇਟ ਮੋਹਿਤ ਬਸਰਾਲ ਬੇਸਬਾਲ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਬਣੇ

ਚੰਡੀਗੜ੍ਹ ਦੇ ਪ੍ਰਧਾਨ ਵਰਿੰਦਰ ਗਿੱਲ ਵੱਲੋਂ ਸ਼ੁਭ ਕਾਮਨਾਵਾਂ
Advertisement

ਟ੍ਰਬਿਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 15 ਜੁਲਾਈ

Advertisement

ਐਡਵੋਕੇਟ ਮੋਹਿਤ ਬਸਰਾਲ ਬੇਸਬਾਲ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਸੰਯੁਕਤ ਸਕੱਤਰ ਚੁਣੇ ਗਏ ਹਨ। ਬੇਸਬਾਲ ਸਾਫਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਵਿੱਚ ਚੰਡੀਗੜ੍ਹ ਟੈਕਸ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮੋਹਿਤ ਬਸਰਾਲ ਨੂੰ ਸਰਬਸੰਮਤੀ ਨਾਲ ਸੰਯੁਕਤ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਸੈਨੇਟਰ, ਸਿੰਡੀਕੇਟ ਮੈਂਬਰ ਅਤੇ ਬੇਸਬਾਲ ਸਾਫਟਬਾਲ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਵਰਿੰਦਰ ਸਿੰਘ ਗਿੱਲ ਨੇ ਐਡਵੋਕੇਟ ਮੋਹਿਤ ਨੂੰ ਵਧਾਈ ਦਿੱਤੀ। ਇਹ ਚੋਣ ਰੋਹਤਕ ਵਿਚ ਹੋਈ ਜਿਸ ਵਿਚ 25 ਸੂਬਿਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਸੁਪਰੀਮ ਕੋਰਟ ਦੇ ਐਡਵੋਕੇਟ ਐਸ ਐਸ ਸਾਂਗਵਾਨ ਨੇ ਦੱਸਿਆ ਕਿ ਇਹ ਚੋਣ ਅਧਿਕਾਰੀਆਂ ਦੀ ਸਰਬਸੰਮਤੀ ਨਾਲ ਕੀਤੀ ਗਈ ਸੀ। ਇਸ ਮੌਕੇ ਡਾ. ਜੋਗਿੰਦਰ ਸਿੰਘ (ਓਪੀਜੇਐਸ ਯੂਨੀਵਰਸਿਟੀ, ਰਾਜਸਥਾਨ ਦੇ ਸੰਸਥਾਪਕ) ਨੂੰ ਕੌਮੀ ਪ੍ਰਧਾਨ, ਰਾਜਸਥਾਨ ਤੋਂ ਅਨੂਪ ਅਸਥਾਨਾ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ, ਹਿਮਾਚਲ ਪ੍ਰਦੇਸ਼ ਦੇ ਮਨੋਜ ਕੋਹਲੀ ਨੂੰ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਫਿਦਾ ਹੁਸੈਨ ਨੂੰ ਰਾਸ਼ਟਰੀ ਖਜ਼ਾਨਚੀ ਐਲਾਨਿਆ ਗਿਆ। ਇਸ ਮੌਕੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਮੈਂਬਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਵੀ ਮੌਜੂਦ ਸਨ।

Advertisement
Tags :
ਐਡਵੋਕੇਟਇੰਡੀਆਸਕੱਤਰਸੰਯੁਕਤਫੈਡਰੇਸ਼ਨਬਸਰਾਲਬੇਸਬਾਲਮੋਹਿਤ
Show comments