ਟੀ-20 ਦਰਜਾਬੰਦੀ ਵਿੱਚ ਅਭਿਸ਼ੇਕ ਤੇ ਚੱਕਰਵਰਤੀ ਨੰਬਰ ਵੰਨ
T-20 ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਭਾਰਤ ਦਾ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅੱਜ ਜਾਰੀ ਹੋਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ ’ਤੇ ਪੁੱਜ ਗਿਆ ਹੈ ਜਦਕਿ ਗੇਂਦਬਾਜ਼ੀ ਵਿੱਚ ਭਾਰਤ ਦਾ ਵਰੁਣ...
Advertisement
T-20 ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਭਾਰਤ ਦਾ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅੱਜ ਜਾਰੀ ਹੋਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ ’ਤੇ ਪੁੱਜ ਗਿਆ ਹੈ ਜਦਕਿ ਗੇਂਦਬਾਜ਼ੀ ਵਿੱਚ ਭਾਰਤ ਦਾ ਵਰੁਣ ਚੱਕਰਵਰਤੀ ਵੀ ਪਹਿਲੇ ਸਥਾਨ ’ਤੇ ਕਾਇਮ ਹੈ। ਇਸ ਤੋਂ ਇਲਾਵਾ ਆਲਰਾਊਂਡਰ ਦੀ ਦਰਜਾਬੰਦੀ ਵਿਚ ਪਾਕਿਸਤਾਨ ਦਾ ਸਾਇਮ ਅਯੂਬ ਸਿਖਰ ’ਤੇ ਹੈ। ਅਭਿਸ਼ੇਕ ਸ਼ਰਮਾ ਦੇ 931 ਰੇਟਿੰਗ ਅੰਕ ਹਨ ਜੋ ਦੂਜੇ ਸਥਾਨ ’ਤੇ ਕਾਬਜ਼ ਇੰਗਲੈਂਡ ਦੇ ਫਿਲ ਸਾਲਟ ਤੋਂ 82 ਅੰਕ ਅੱਗੇ ਹੈ। ਭਾਰਤ ਦਾ ਹੀ ਤਿਲਕ ਵਰਮਾ ਤੀਜੇ ਸਥਾਨ ’ਤੇ ਹੈ। -ਪੀਟੀਆਈ
Advertisement
Advertisement