ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਮਿਰ ਅਲੀ ਕਰੇਗਾ ਸੁਲਤਾਨ ਜੋਹੋਰ ਕੱਪ ’ਚ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ

ਮਲੇਸ਼ੀਆ ’ਚ 19 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
Advertisement

ਬੰਗਲੂਰੂ, 6 ਅਕਤੂਬਰ

ਆਮਿਰ ਅਲੀ ਨੂੰ ਮਲੇਸ਼ੀਆ ’ਚ ਅਗਾਮੀ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਵਾਸਤੇ 18 ਮੈਂਬਰੀ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ। ਟੀਮ ਦਾ ਉਪ ਕਪਤਾਨ ਅਨਮੋਲ ਏਕਾ ਰੋਹਿਤ ਹੋਵੇਗਾ ਜਦਕਿ ਕੋਚ ਪੀ.ਆਰ. ਸ੍ਰੀਜੇਸ਼ ਹੈ। ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 19 ਅਕਤੂਬਰ ਨੂੰ ਜਪਾਨ ਨਾਲ ਹੋਵੇਗਾ, ਜਿਸ ਮਗਰੋਂ ਭਾਰਤ 20 ਅਕਤੂਬਰ ਨੂੰ ਗ੍ਰੇਟ ਬ੍ਰਿਟੇਨ, 22 ਨੂੰ ਮੇਜ਼ਬਾਨ ਮਲੇਸ਼ੀਆ, 23 ਨੂੰ ਆਸਟਰੇਲੀਆ ਤੇ 25 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਮੈਚ ਖੇਡੇਗਾ। ਲੀਗ ਮੈਚਾਂ ’ਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ, ਜਿਹੜਾ 26 ਅਕਤੂਬਰ ਨੂੰ ਹੋਵੇਗਾ। -ਪੀਟੀਆਈ

Advertisement

Advertisement
Show comments