ਚੌਥਾ ਟੀ20: ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾਇਆ
ਮੇਜ਼ਬਾਨ ਆਸਟਰੇਲੀਆ ਨੇ ਚੌਥੇ ਟੀ20 ਕੌਮਾਂਤਰੀ ਮੈਚ ਵਿਚ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਬਣਾਈਆਂ ਪਰ ਆਸਟਰੇਲੀਆ 119 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਨੂੰ ਪੂਰੀ ਟੀਮ 18.2 ਓਵਰਾਂ ਵਿਚ 119 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਭਾਰਤ ਵਲੋਂ ਵਾਸ਼ਿੰਗਟਨ ਸੁੰਦਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਤੇ ਸ਼ਿਵਮ ਦੂਬੇ ਨੇ 2-2 ਵਿਕਟਾਂ ਹਾਸਲ ਕੀਤੀਆਂ।
ਪੰਜ ਮੈਚਾਂ ਦੀ ਟੀ20 ਲੜੀ ਵਿਚ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ ਪਰ ਭਾਰਤ ਹੁਣ ਸੀਰੀਜ਼ ਵਿਚ 2-1 ਨਾਲ ਅੱਗੇ ਹੋ ਗਿਆ ਹੈ। ਜਦੋਂਕਿ ਪਰਥ ਵਿਚ ਖੇਡਿਆ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹਨ ਕਰਕੇ ਬੇਨਤੀਜਾ ਰਿਹਾ ਸੀ। ਭਾਰਤ ਨੇ ਕੈਨਬਰਾ ਵਿਚ ਖੇਡੇ ਤੀਜੇ ਮੈਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।
ਭਾਰਤ ਨੇ ਮੇਜ਼ਬਾਨ ਆਸਟਰੇਲੀਆ ਵੱਲੋਂ ਚੌਥੇ ਟੀ20 ਕੌਮਾਂਤਰੀ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਦਿੱਤੇ ਸੱਦੇ ਮਗਰੋਂ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਬਣਾਈਆਂ ਹਨ। ਆਸਟਰੇਲੀਆਈ ਟੀਮ ਨੂੰ ਜਿੱਤ ਹਾਸਲ ਕਰਨ ਲਈ 168 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਪਾਵਰ ਪਲੇਅ (ਪਹਿਲੇ 6 ਓਵਰਾਂ) ਵਿਚ ਬਿਨਾਂ ਕੋਈ ਵਿਕਟ ਗੁਆਇਆਂ 49 ਦੌੜਾਂ ਬਣਾਈਆਂ ਸਨ। ਅਭਿਸ਼ੇਕ ਸ਼ਰਮਾ ਨੇ 21 ਗੇਂਦਾਂ ’ਤ 28 ਦੌੜਾਂ ਦੀ ਪਾਰੀ ਖੇਡੀ ਤੇ ਉਸ ਨੂੰ ਐਡਮ ਜ਼ਾਂਪਾ ਨੇ ਆਊਟ ਕੀਤਾ। ਇਸ ਦੌਰਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ।
ਮੇਜ਼ਬਾਨ ਆਸਟਰੇਲੀਆ ਨੇ ਅੱਜ ਦੇ ਮੈਚ ਲਈ ਟੀਮ ਵਿਚ ਚਾਰ ਬਦਲਾਅ ਕੀਤੇ ਹਨ। ਐਡਮ ਜ਼ਾਂਪਾ, ਗਲੈਨ ਮੈਕਸਵੈੱਲ, ਜੋਸ਼ ਫਿਲਿਪ ਤੇ Ben Dwarshius ਨੂੰ ਸ਼ਾਮਲ ਕੀਤਾ ਗਿਆ ਹੈ। ਉਧਰ ਭਾਰਤ ਨੇ ਟੀਮ ਦੀ ਬਣਤਰ ਵਿਚ ਕੋਈ ਤਬਦੀਲੀ ਨਹੀਂ ਕੀਤੀ।
ਟੀਮਾਂ ਇਸ ਤਰ੍ਹਾਂ ਹਨ
ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (w), ਸ਼ਿਵਮ ਦੂਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਆਸਟਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ।
