ਜਲੰਧਰ ’ਚ 15ਵੀਂ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼
ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦਾ ਉਦਘਾਟਨ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਨੇ ਕੀਤਾ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਹਾਕੀ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬਾ ਲਗਾਤਾਰ ਦੂਜੀ ਵਾਰ ਇਹ ਚੈਂਪੀਅਨਸ਼ਿਪ ਕਰਵਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬ ਦੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਜੋ ਕਿ ਚੇਨੱਈ ਵਿੱਚ 15ਵੀਂ ਹਾਕੀ ਇੰਡੀਆ ਸਬ ਜੂਨੀਅਰ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਕੇ ਪਰਤੀ ਹੈ, ਨੂੰ ਇਕ ਲੱਖ ਰੁਪਏ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਮੀਤ ਪ੍ਰਧਾਨ ਬਲਵਿੰਦਰ ਸ਼ੰਮੀ, ਖਜ਼ਾਨਚੀ ਉਲੰਪੀਅਨ ਸੰਜੀਵ ਕੁਮਾਰ, ਗੁਨਦੀਪ ਸਿੰਘ ਕਪੂਰ, ਦਲਜੀਤ ਸਿੰਘ ਆਈਆਰਐੱਸ ਕਸਟਮਜ਼, ਰਿਪੁਦਮਨ ਕੁਮਾਰ ਸਿੰਘ ਤੇ ਲਖਵਿੰਦਰ ਪਾਲ ਸਿੰਘ ਖਹਿਰਾ (ਦੋਵੇਂ ਕੌਮਾਂਤਰੀ ਖਿਡਾਰੀ), ਦਲਜੀਤ ਸਿੰਘ ਢਿੱਲੋਂ, ਧਰਮਪਾਲ ਸਿੰਘ, ਓਲੰਪੀਅਨ ਸਮੀਰ ਦਾਦ, ਓਲੰਪੀਅਨ ਗੈਵਨ ਫਰੇਰਾ, ਹਰਿੰਦਰ ਸਿੰਘ ਸੰਘਾ, ਗੁਰਿੰਦਰ ਸਿੰਘ ਸੰਘਾ, ਕੁਲਜੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਇਸੇ ਦੌਰਾਨ ਝਾਰਖੰਡ ਦੀ ਟੀਮ ਨੇ ਕਾਕੀਨਾਡਾ (ਝਾਰਖੰਡ) ’ਚ ਹੋਈ 15ਵੀਂ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਝਾਰਖੰਡ ਨੇ ਫਾਈਨਲ ’ਚ ਹਰਿਆਣਾ ਦੀ ਟੀਮ ਨੂੰ ਹਰਾਇਆ। ਚੈਂਪੀਅਨਸ਼ਿਪ ’ਚ ਉੱਤਰ ਪ੍ਰਦੇਸ਼ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਅੱਜ ਦੇ ਮੈਚ
ਸਵੇਰੇ 6.00 ਵਜੇ- ਕੇਰਲਾ ਬਨਾਮ ਤੇਲੰਗਾਨਾ
ਸਵੇਰੇ 7.30 ਵਜੇ- ਲੀ ਪੁਡਚੇਰੀ ਬਨਾਮ ਤ੍ਰਿਪੁਰਾ
ਸਵੇਰੇ 9 ਵਜੇ- ਛਤੀਸਗੜ੍ਹ ਬਨਾਮ ਗੁਜਰਾਤ
ਸਵੇਰੇ 10.30 ਵਜੇ- ਰਾਜਸਥਾਨ ਬਨਾਮ ਗੋਆ
ਦੁਪਿਹਰ 12 ਵਜੇ- ਚੰਡੀਗੜ੍ਹ ਬਨਾਮ ਜੰਮੂ ਕਸ਼ਮੀਰ
ਦੁਪਿਹਰ 1.30 ਵਜੇ- ਬਿਹਾਰ ਬਨਾਮ ਉੱਤਰਾਖੰਡ
ਦੁਪਿਹਰ 3.00 ਵਜੇ- ਦਿੱਲੀ ਬਨਾਮ ਬੰਗਾਲ