ZOMATO : ਸ਼ਾਹਰੁਖ ਖ਼ਾਨ ਬਣੇ ਜ਼ੋਮੈਟੋ ਦੇ ਨਵੇਂ ਬਰਾਂਡ ਅੰਬੈਸਡਰ
ਆਨਲਾਈਨ ਫੂਡ ਡਿਲਵਰੀ ਪਲੇਟਫਾਰਮ ZOMATO ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੁੂੰ ਆਪਣਾ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਜ਼ੋਮੈਟੋ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਖਾਨ ਹਾਲ ਹੀ ਵਿੱਚ ਜ਼ੋਮੈਟੋ ਦੀ ਨਵੀਂ ਮੁਹਿੰਮ ‘ਫਿਊਲ ਯੂਅਰ ਹਸਲ’ ਵਿੱਚ ਦਿਖਾਈ ਦਿੱਤੇ ਸਨ।
ਬਿਆਨ ਵਿੱਚ ਕਿਹਾ ਗਿਆ ਹੈ, “ਇਸ ਮੁਹਿੰਮ ਦੇ ਜ਼ਰੀਏ ਜ਼ੋਮੈਟੋ ਦਾ ਉਦੇਸ਼ ਹਰ ਉਸ ਵਿਅਕਤੀ ਨਾਲ ਜੁੜਨਾ ਹੈ ਜੋ ਅਸਲ ਵਿੱਚ ਸਖ਼ਤ ਮਿਹਨਤ ਅਤੇ ਲਗਾਤਾਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਭੋਜਨ ਦੇ ਨਾਲ ਉਨ੍ਹਾਂ ਦੀ ਯਾਤਰਾ ਦਾ ਸਮਰਥਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।”
ਜ਼ੋਮੈਟੋ ਦੇ ਮਾਰਕੀਟਿੰਗ ਮੁਖੀ ਸਾਹਿਬਜੀਤ ਸਿੰਘ ਸਾਹਨੀ ਨੇ ਕਿਹਾ, “ਸ਼ਾਹਰੁਖ਼ ਖਾਨ ਲੱਖਾਂ ਲੋਕਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਹੁਲਾਰਾ ਦਿੰਦੇ ਹਨ। ਉਸਦਾ ਪ੍ਰਭਾਵ ਪੀੜ੍ਹੀਆਂ ਅਤੇ ਸਰਹੱਦਾਂ ਤੋਂ ਪਾਰ ਹੈ।”
ਸਾਹਨੀ ਨੇ ਇਹ ਵੀ ਕਿਹਾ ਕਿ ਨਿਮਰ ਸ਼ੁਰੂਆਤ ਤੋਂ ਲੈ ਕੇ ਗਲੋਬਲ ਆਈਕਨ ਤੱਕ ਖਾਨ ਦਾ ਸਫ਼ਰ, ਉਸ ਦ੍ਰਿੜਤਾ ਨੂੰ ਦਰਸਾਉਂਦਾ ਹੈ ਜਿਸ ਵਿੱਚ ਕੰਪਨੀ ਵਿਸ਼ਵਾਸ ਰੱਖਦੀ ਹੈ।
ਉੱਧਰ ਇਸ ਐਲਾਨ ਤੋਂ ਬਾਅਦ ਖਾਨ ਨੇ ਕਿਹਾ, “ਜ਼ੋਮੈਟੋ ਦੀ ਕਹਾਣੀ ਮਿਹਨਤ, ਨਵੀਨਤਾ ਅਤੇ ਲੋਕਾਂ ਨੁੂੰ ਉਨ੍ਹਾਂ ਦੇ ਪਸੰਦੀਦਾ ਭੋਜਣ ਦੇ ਨੇੜੇ ਲਿਆਉਣ ਦੇ ਪਿਆਰ ਦੀ ਕਹਾਣੀ ਹੈ। ਇਹ ਇੱਕ ਅਜਿਹਾ ਸਫ਼ਰ ਹੈ ਜੋ ਮੇਰੇ ਨਾਲ ਡੂੰਘਾਈ ਨਾਲ ਜੁੜਿਆ ਹੈ ਅਤੇ ਮੈਂ ਅਜਿਹੇ ਬਰਾਂਡ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ, ਜੋ ਪੂਰੇ ਭਾਰਤ ਵਿੱਚ ਇੱਕ ਘਰੇਲੂ ਨਾਮ ਬਣ ਗਿਆ ਹੈ।”