ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਸੀਅਤ ਵਿਵਾਦ: ਅਦਾਲਤ ਨੇ ਕਰਿਸ਼ਮਾ ਦੇ ਬੱਚਿਆਂ ਦੀ ਪਟੀਸ਼ਨ ਸਵੀਕਾਰ ਕੀਤੀ; ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ

ਸੰਜੈ ਕਪੂਰ ਦੀ ਵਿਧਵਾ ਨੇ ਕਿਹਾ ਕਰਿਸ਼ਮਾ ਦੇ ਬੱਚਿਆਂ ਨੂੰ ਜਾਇਦਾਦ ’ਚੋਂ 1,900 ਕਰੋੜ ਰੁਪਏ ਮਿਲੇ, ਉਹ ਹੋਰ ਕੀ ਚਾਹੁੰਦੇ ਨੇ
Advertisement

ਦਿੱਲੀ ਹਾਈ ਕੋਰਟ ਨੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਸਮਾਇਰਾ ਕਪੂਰ (20) ਅਤੇ 15 ਸਾਲਾ ਨਾਬਾਲਗ ਪੁੱਤਰ ਵੱਲੋਂ ਪਿਤਾ ਦੀ ਜਾਇਦਾਦ ’ਚੋਂ ਹਿੱਸੇ ਦੀ ਮੰਗ ਵਾਲੀ ਪਟੀਸ਼ਨ ਸਵੀਕਾਰ ਕਰ ਲਈ ਹੈ। ਅਦਾਲਤ ਨੇ ਮਾਮਲੇ ’ਚ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਵਿਧਵਾ ਪ੍ਰਿਆ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਅਗਲੀ ਸੁਣਵਾਈ ਲਈ ਤਰੀਕ 9 ਅਕਤੂਬਰ ਤੈਅ ਕੀਤੀ ਹੈ।

ਪਟੀਸ਼ਨ ’ਤੇ ਸੁਣਵਾਈ ਦੌਰਾਨ ਅੱਜ ਮਰਹੂਮ ਉਦਯੋਗਪਤੀ ਸੰਜੈ ਕਪੂਰ ਦੀ ਵਿਧਵਾ ਪ੍ਰਿਆ ਕਪੂਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੰਜੈ ਦੀ ਸਾਬਕਾ ਪਤਨੀ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਨੂੰ ਪਰਿਵਾਰਕ ਟਰੱਸਟ ਤੋਂ ਪਹਿਲਾਂ ਹੀ 1,900 ਕਰੋੜ ਰੁਪਏ ਮਿਲ ਚੁੱਕੇ ਹਨ ਅਤੇ ‘ਉਹ ਹੋਰ ਕੀ ਚਾਹੁੰਦੇ ਹਨ?’’

Advertisement

ਸੰਜੈ ਅਤੇ ਕਰਿਸ਼ਮਾ ਦੇ ਬੱਚਿਆਂ ਨੇ ਮਰਹੂਮ ਪਿਤਾ ਦੀ ਜਾਇਦਾਦ ਵਿੱਚ ਹਿੱਸਾ ਲੈਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਪ੍ਰਿਆ ਨੇ ਜਾਇਦਾਦ ’ਤੇ ਕਬਜ਼ਾ ਕਰਨ ਲਈ ਸੰਜੈ ਕਪੂਰ ਦੀ ਜਾਅਲੀ ਵਸੀਅਤ ਬਣਾਈ ਹੈ।

ਹਾਲਾਂਕਿ, ਜਸਟਿਸ ਜੋਤੀ ਸਿੰਘ ਦੇ ਸਾਹਮਣੇ ਕੀਤੇ ਗਏ ਦਾਅਵਿਆਂ ਦਾ ਵਿਰੋਧ ਕਰਦਿਆਂ ਪ੍ਰਿਆ ਦੇ ਵਕੀਲ ਨੇ ਕਿਹਾ, ‘‘ਅਜਿਹਾ ਨਹੀਂ ਹੈ ਕਿ ਲੋਕਾਂ ਨੂੰ ਸੜਕਾਂ ’ਤੇ ਛੱਡ ਦਿੱਤਾ ਗਿਆ ਹੈ।’’ ਜੱਜ ਨੇ ਪੁੱਛਿਆ ਸੀ ਕਿ ਕੀ ਵਸੀਅਤ ਰਜਿਸਟਰਡ ਸੀ। ਵਕੀਲ ਨੇ ਕਿਹਾ, ‘‘ਇਹ ਰਜਿਸਟਰਡ ਨਹੀਂ ਹੈ ਪਰ ਇਹ ‘ਗ਼ੈਰ-ਕਾਨੂੰਨੀ’ ਵੀ ਨਹੀਂ ਹੈ। ਇਹ ਸਾਰਾ ਰੌਲਾ ਮੁਕੱਦਮੇ ਤੋਂ ਸਿਰਫ਼ ਛੇ ਦਿਨ ਪਹਿਲਾਂ ਚੱਲ ਰਿਹਾ ਹੈ। ਮੁੱਦਈਆਂ ਨੂੰ ਟਰੱਸਟ ਤੋਂ 1900 ਕਰੋੜ ਰੁਪਏ ਮਿਲੇ। ਉਹ ਹੋਰ ਕੀ ਚਾਹੁੰਦੇ ਹਨ?’’ ਅਦਾਲਤ ਨੇ ਬੱਚਿਆਂ ਦੀ ਮਤਰੇਈ ਮਾਂ ਪ੍ਰਿਆ ਕਪੂਰ ਨੂੰ ਨੋਟਿਸ ਜਾਰੀ ਕੀਤਾ ਤੇ ਸੁਣਵਾਈ 9 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਅਦਾਲਤ ਨੇ ਨੋਟਿਸ ’ਤੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ ਤੇ ਜਾਇਦਾਦਾਂ ਦੀ ਸੁੂਚੀ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਹੈ।

Advertisement
Show comments