ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਦੇਹਾਂਤ
ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਮੁੰਬਈ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਤੋਂ ਵੱਧ ਸੀ। Potdar ‘ਭਾਰਤ ਏਕ ਖੋਜ’, ‘ਪ੍ਰਧਾਨ ਮੰਤਰੀ’ ਤੇ ‘3 ਇਡੀਅਟਸ’ ਜਿਹੀਆਂ ਫਿਲਮਾਂ ਵਿਚ ਆਪਣੀ ਭੂਮਿਕਾ ਤੇ ਕਈ ਹੋਰ ਟੀਵੀ ਸ਼ੋਅਜ਼ ਲਈ ਮਕਬੂਲ ਸਨ।
ਉਨ੍ਹਾਂ ਨੂੰ ਸੋਮਵਾਰ ਸ਼ਾਮੀਂ 4 ਵਜੇ ਦੇ ਕਰੀਬ ਜੂਪੀਟਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾ ਮੁਤਾਬਕ ਬਜ਼ੁਰਗ ਅਦਾਕਾਰ ਨੂੰ ਸੋਮਵਾਰ ਨੂੰ ਹੀ ਮ੍ਰਿਤ ਐਲਾਨ ਦਿੱਤਾ ਗਿਅ ਸੀ।
ਪੋਤਦਾਰ ਨੇ ਕਈ ਮਸ਼ਹੂਰ ਫਿਲਮਾਂ ਅਤੇ ਟੀਵੀ ਸ਼ੋਅ ‘ਅੰਦੋਲਨ’, ‘ਵਾਗਲੇ ਕੀ ਦੁਨੀਆ’, ‘ਦਬੰਗ 2’ ਅਤੇ ‘ਫੇਰਾਰੀ ਕੀ ਸਵਾਰੀ’ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ। ਫ਼ਿਲਮਸਾਜ਼ ਰਾਜਕੁਮਾਰ
ਹਿਰਾਨੀ ਦੀ ‘3 ਇਡੀਅਟਸ’ (2019) ਵਿੱਚ ਇੱਕ ਪ੍ਰੋਫੈਸਰ ਦੀ ਉਨ੍ਹਾਂ ਦੀ ਸੰਖੇਪ ਭੂਮਿਕਾ, ਅਤੇ ਉਨ੍ਹਾਂ ਦਾ ਸੰਵਾਦ ‘ਕਹਿਨਾ ਕਿਆ ਚਾਹਤੇ ਹੋ’ ਆਮਿਰ ਖਾਨ ਦੀ ਅਦਾਕਾਰੀ ਵਾਲੀ ਫਿਲਮ ਦੇ ਪ੍ਰਸ਼ੰਸਕਾਂ ਦੇ ਮਨਪਸੰਦ ਪਲਾਂ ਵਿੱਚੋਂ ਇੱਕ ਬਣ ਗਿਆ ਅਤੇ ਪੌਪ ਸੱਭਿਆਚਾਰ ਵਿੱਚ ਵਾਰ-ਵਾਰ ਮੀਮਜ਼ ਰਾਹੀਂ ਦੁਬਾਰਾ ਬਣਾਇਆ ਗਿਆ ਹੈ। ਅਦਾਕਾਰ ਦੀ ਮੌਤ ਦੇ ਕਾਰਨ ਅਤੇ ਅੰਤਿਮ ਸੰਸਕਾਰ ਬਾਰੇ ਵੇਰਵੇ ਅਜੇ ਪਤਾ ਨਹੀਂ ਹਨ।