‘The Family Man' ਦਾ ਤੀਜਾ ਸੀਜ਼ਨ 21 ਨਵੰਬਰ ਨੂੰ ਹੋਵੇਗਾ ਰਿਲੀਜ਼
ਸਪਾਈ (ਜਾਸੂਸੀ) ਐਕਸ਼ਨ ਥ੍ਰਿਲਰ ਲੜੀ ‘The Family Man' ਦਾ ਤੀਜ਼ਾ ਸੀਜ਼ਨ 21 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗਾ। ਦਰਸ਼ਕਾਂ ਵੱਲੋਂ ਤੀਜੇ ਸੀਜ਼ਨ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਇਸ ਲੜੀ ਨੂੰ ਫ਼ਿਲਮਸਾਜ਼ ਰਾਜ ਤੇ ਡੀਕੇ ਦੀ ਜੋੜੀ ਨੇ ਤਿਆਰ ਕੀਤਾ ਹੈ।
ਨਵੇਂ ਸੀਜ਼ਨ ਵਿਚ ਮਨੋਜ ਬਾਜਪਈ ਇਕ ਵਾਰ ਫਿਰ ਅੰਡਰਕਵਰ ਏਜੰਟ ਸ੍ਰੀਕਾਂਤ ਤਿਵਾੜੀ ਦੀ ਭੂਮਿਕਾ ਵਿਚ ਨਜ਼ਰ ਆਏਗਾ। ਜੈਦੀਪ ਅਹਿਲਾਵਤ (ਰੁਕਮਾ) ਤੇ ਨਿਮਰਤ ਕੌਰ (ਮੀਰਾ) ਨਵੇਂ ਚਿਹਰਿਆਂ ਵਜੋਂ ਦਿਸਣਗੇ। ਤੀਜੇ ਸੀਜ਼ਨ ਨਾਲ ਸ਼ਾਰਿਬ ਹਾਸ਼ਮੀ, ਪ੍ਰਿਯਾਮਨੀ, ਐਸ਼ਲੇਸ਼ਾ ਠਾਕੁਰ, ਵੇਦਾਂਤ ਸਿਨਹਾ, ਸ਼੍ਰੇਆ ਧਨਵੰਤਰੀ ਤੇ ਗੁਨ ਪਨਾਗ ਦੀ ਵਾਪਸੀ ਹੋਵੇਗੀ।
‘ਦਿ ਫੈਮਲੀ ਮੈਨ’ ਦਾ ਪਹਿਲਾ ਸੀਜ਼ਨ 2019 ਦੇ ਅਖੀਰ ਵਿੱਚ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਸਮੀਖਿਅਕਾਂ ਨੇ ਖੂਸ ਸਲਾਹਿਆ ਸੀ। ਦੂਜਾ ਸੀਜ਼ਨ, ਜਿਸ ਵਿੱਚ ਸਮੰਥਾ ਰੂਥ ਪ੍ਰਭੂ ਵੀ ਸੀ, ਦਾ ਪ੍ਰੀਮੀਅਰ 2021 ਵਿੱਚ ਹੋਇਆ ਸੀ ਅਤੇ ਆਲੋਚਕਾਂ ਨੇ ਇਸ ਦੀ ਵੀ ਪ੍ਰਸ਼ੰਸਾ ਕੀਤੀ ਸੀ। ਇਹ ਸ਼ੋਅ ਰਾਜ ਐਂਡ ਡੀਕੇ ਦੇ ਬੈਨਰ ਡੀ2ਆਰ ਫਿਲਮਜ਼ ਵੱਲੋਂ ਨਿਰਮਿਤ ਹੈ।
