ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਲਮ ‘ਮਹਾਰਾਗਨੀ ਕੁਈਨ ਆਫ਼ ਕੁਈਨਜ਼’ ਦਾ ਟੀਜ਼ਰ ਜਾਰੀ

ਮੁੰਬਈ: ਅਦਾਕਾਰਾ ਕਾਜੋਲ ਅਤੇ ਪ੍ਰਭੂਦੇਵਾ ਦੀ ਫ਼ਿਲਮ ‘ਮਹਾਰਾਗਨੀ-ਕੁਈਨ ਆਫ਼ ਕੁਈਨਜ਼’ ਦਾ ਪਹਿਲਾ ਟੀਜ਼ਰ ਜਾਰੀ ਹੋ ਗਿਆ ਹੈ। ਸਤਾਈ ਸਾਲ ਮਗਰੋਂ ਇਹ ਜੋੜੀ ਮੁੜ ਵੱਡੇ ਬਜਟ ਦੀ ਫ਼ਿਲਮ ਵਿੱਚ ਨਜ਼ਰ ਆਵੇਗੀ। ਫ਼ਿਲਮ ਦੇ ਜਾਰੀ ਹੋਏ ਟੀਜ਼ਰ ਵਿੱਚ ਅਦਾਕਾਰਾ ਕਾਜੋਲ ਦੀ ਭੂਮਿਕਾ...
Advertisement

ਮੁੰਬਈ:

ਅਦਾਕਾਰਾ ਕਾਜੋਲ ਅਤੇ ਪ੍ਰਭੂਦੇਵਾ ਦੀ ਫ਼ਿਲਮ ‘ਮਹਾਰਾਗਨੀ-ਕੁਈਨ ਆਫ਼ ਕੁਈਨਜ਼’ ਦਾ ਪਹਿਲਾ ਟੀਜ਼ਰ ਜਾਰੀ ਹੋ ਗਿਆ ਹੈ। ਸਤਾਈ ਸਾਲ ਮਗਰੋਂ ਇਹ ਜੋੜੀ ਮੁੜ ਵੱਡੇ ਬਜਟ ਦੀ ਫ਼ਿਲਮ ਵਿੱਚ ਨਜ਼ਰ ਆਵੇਗੀ। ਫ਼ਿਲਮ ਦੇ ਜਾਰੀ ਹੋਏ ਟੀਜ਼ਰ ਵਿੱਚ ਅਦਾਕਾਰਾ ਕਾਜੋਲ ਦੀ ਭੂਮਿਕਾ ਦੀ ਝਲਕ ਦਿਖਾਈ ਦਿੰਦੀ ਹੈ ਕਿਉਂਕਿ ਉਹ ਸੱਤਾ ਮੰਗਣ ਵਿੱਚ ਨਹੀਂ ਸਗੋਂ ਖੋਹਣ ਵਿੱਚ ਵਿਸ਼ਵਾਸ ਰੱਖਦੀ ਹੈ। ਟੀਜ਼ਰ ਦੀ ਸ਼ੁਰੂਆਤ ਪ੍ਰਭੂਦੇਵਾ ਦੇ ਚਾਰਟਰ ਜਹਾਜ਼ ਤੋਂ ਬਾਹਰ ਆਉਣ ਨਾਲ ਹੁੰਦੀ ਹੈ। ਨਿਰਦੇਸ਼ਕ ਚਰਨ ਤੇਜ ਉਪਲਪਤੀ ਨੇ ਕਿਹਾ ਕਿ ਕਾਜੋਲ, ਪ੍ਰਭੂਦੇਵਾ, ਨਸੀਰ ਸਰ ਸੰਯੁਕਤਾ ਮੈਨਨ ਨੇ ਆਪਣੀ ਅਦਾਕਾਰੀ ਨਾਲ ਇਸ ਪ੍ਰਾਜੈਕਟ ਨੂੰ ਉਚਾਈਆਂ ’ਤੇ ਪਹੁੰਚਾਇਆ ਹੈ। ਟੀਜ਼ਰ ਵਿੱਚ ਅਦਾਕਾਰ ਨਸੀਰੂਦੀਨ ਸ਼ਾਹ ਹਸਪਤਾਲ ਵਿੱਚ ਬੈੱਡ ’ਤੇ ਪਏ ਦਿਖਾਈ ਦਿੰਦੇ ਹਨ। ਉਹ ਆਪਣੀ ਆਖ਼ਰੀ ਇੱਛਾ ਸਾਂਝੀ ਕਰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਕਾਜੋਲ ਆਪਣੇ ‘ਮਹਾਰਾਗਨੀ’ ਕਿਰਦਾਰ ਵਿੱਚ ਸਾਹਮਣੇ ਆਉਂਦੀ ਹੈ। ਨਿਰਮਾਤਾ ਹਰਮਨ ਬਵੇਜਾ ਨੇ ਦੱਸਿਆ ਕਿ ‘ਮਹਾਰਾਗਨੀ’ ਬਵੇਜਾ ਸਟੂਡੀਓ ਲਈ ਵਿਸ਼ੇਸ਼ ਪ੍ਰਾਜੈਕਟ ਹੈ। ਨਿਰਮਾਤਾ ਵੈਂਕੇਟ ਅਨੀਸ਼ ਡੋਰੀਗਿੱਲੂ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਇਹ ਕਹਾਣੀ ਮਿਲੀ, ਉਸ ਨੂੰ ਪਤਾ ਲੱਗ ਗਿਆ ਸੀ ਕਿ ਇਸ ਵਿੱਚ ਇੱਕ ਸ਼ਾਨਦਾਰ ਸੁਨੇਹਾ ਹੈ। ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਫ਼ਿਲਮ ‘ਮਹਾਰਾਗਨੀ-ਕੁਈਨ ਆਫ਼ ਕੁਈਨਜ਼’ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾ ਜਲਦੀ ਹੀ ਫ਼ਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਦੀ ਘੋਸ਼ਣਾ ਕਰਨਗੇ। -ਆਈਏਐੱਨਐੱਸ

Advertisement

Advertisement
Show comments