ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਡੁਬਕੀ’ ਦਾ ਸ਼ੋਅ ਕਲਾਕਾਰਾਂ ਤੋਂ ਬਿਨਾਂ ਹੀ ਹੋਇਆ

ਨਿਰਦੇਸ਼ਕ ਨੇ ਵੀਜ਼ਾ ਨਾ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ, ਫੈਸਟੀਵਲ ਪ੍ਰਬੰਧਕਾਂ ਨੇ ਅਫਸੋਸ ਪ੍ਰਗਟਾਇਆ
Advertisement

ਭਾਰਤੀ ਕਾਮੇਡੀ ਫਿਲਮ ‘ਡੁਬਕੀ’ ਦਾ ਪ੍ਰੀਮੀਅਰ ਅੱਜ 6ਵੇਂ ਪੇਈਚਿੰਗ ਅੰਤਰਰਾਸ਼ਟਰੀ ਬਾਲ ਮਹਾਉਤਸਵ ਵਿੱਚ ਫਿਲਮ ਦੇ ਕਲਾਕਾਰਾਂ ਬਿਨਾਂ ਹੋਇਆ। ਇਹ ਫਿਲਮ ਵੱਖ-ਵੱਖ ਪਿਛੋਕੜ ਨਾਲ ਸਬੰਧਤ ਤਿੰਨ ਬੱਚਿਆਂ ਦੇ ਸੁਪਨਿਆਂ ਨੂੰ ਦਰਸਾਉਂਦੀ ਹੈ। ਫੈਸਟੀਵਲ ਦੇ ਅਧਿਕਾਰੀ ਗੈਵਿਨ ਲੀ ਨੇ ਦੱਸਿਆ ਕਿ 16 ਅਕਤੂਬਰ ਨੂੰ ਸ਼ੁਰੂ ਹੋਏ ਚਾਰ ਦਿਨਾਂ ਇਸ ਪ੍ਰੋਗਰਾਮ ਵਿੱਚ 62 ਫਿਲਮਾਂ ਦਿਖਾਈਆਂ ਗਈਆਂ। ਹਾਲਾਂਕਿ, ‘ਡੁਬਕੀ’ ਨੂੰ ਫੈਸਟੀਵਲ ਵਿੱਚ ਇਸਦੇ ਨਿਰਦੇਸ਼ਕ ਅਤੇ ਅਦਾਕਾਰਾਂ ਦੀ ਗੈਰ-ਮੌਜੂਦਗੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਕਿਉਂਕਿ ਉਨ੍ਹਾਂ ਨੂੰ ਚੀਨ ਦਾ ਵੀਜ਼ਾ ਨਹੀਂ ਮਿਲਿਆ। ਗੈਵਿਨ ਨੇ ਕਿਹਾ, ‘‘ਇਹ ਅਫ਼ਸੋਸ ਦੀ ਗੱਲ ਹੈ ਕਿ ਫਿਲਮ ਨਿਰਮਾਤਾਵਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।’’

ਫਿਲਮ ਦੇ ਨਿਰਦੇਸ਼ਕ ਅਭੈ ਪੰਜਾਬੀ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਨੂੰ ਸਕ੍ਰੀਨਿੰਗ ਲਈ ਚੁਣੇ ਜਾਣ ਦੇ ਬਾਵਜੂਦ, ‘ਡੁਬਕੀ’ ਟੀਮ ਦਾ ਕੋਈ ਵੀ ਮੈਂਬਰ ਵੀਜ਼ਾ ਨਾ ਮਿਲਣ ਕਾਰਨ ਪੇਈਚਿੰਗ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਚੀਨੀ ਦੂਤਾਵਾਸ ਨੇ ਉਨ੍ਹਾਂ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਸੀ। ਉਨ੍ਹਾਂ ਨੇ ਪ੍ਰਬੰਧਕਾਂ ਦੇ ਅਧਿਕਾਰਤ ਸੱਦਾ ਪੱਤਰ ਨਾਲ ਵੀਜ਼ਾ ਅਰਜ਼ੀ ਜਮ੍ਹਾਂ ਕਰਵਾਈ ਸੀ, ਪਰ ਉਨ੍ਹਾਂ ਨੂੰ ਵੀਜ਼ਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

Advertisement

ਪੁਣੇ ਸਥਿਤ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਨਾਲ ਜੁੜੇ ਰਹੇ ਪੰਜਾਬੀ ਨੇ ਮਹਾਤਮਾ ਗਾਂਧੀ ’ਤੇ ਲੜੀ ਸਮੇਤ ਕਈ ਪ੍ਰਾਜੈਕਟਾਂ ’ਤੇ ਕੰਮ ਕਰਨ ਤੋਂ ਬਾਅਦ ‘ਡੁਬਕੀ’ ਨੂੰ ਆਪਣੀ ਪਹਿਲੀ ਸੁਤੰਤਰ ਫਿਲਮ ਵਜੋਂ ਨਿਰਦੇਸ਼ਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹਿੰਦੀ ਭਾਸ਼ਾ ਦੀ ਕਾਮੇਡੀ ਫਿਲਮ ਭਾਰਤ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਸ਼ੀਬਾ ਚੱਢਾ, ਰਾਜ ਕੁਮਾਰ, ਜ਼ੋਈ ਅਗਰਵਾਲ ਅਹਿਮਦ, ਸਾਕਸ਼ਮ ਧਵਨ, ਚਾਰੂ ਸ਼ੰਕਰ, ਦਿਲੀਪ ਸ਼ੰਕਰ, ਮਨੀਸ਼, ਸ਼ਰਦੁਲ ਭਾਰਦਵਾਜ, ਜੇਮੀ ਆਲਟਰ, ਰਾਜਨ ਅਰੋੜਾ ਅਤੇ ਦੀਪਕ ਗਰਗ ਆਦਿ ਕਲਾਕਾਰ ਸ਼ਾਮਲ ਹਨ।

Advertisement
Show comments