ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਹੁਣ ਭਲਕੇ ਹੋਣਗੀਆਂ ਰਿਲੀਜ਼

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ਼ ਦੀ ਅਗਾਮੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਅਤੇ ਅਜੈ ਦੇਵਗਨ ਦੀ ‘ਮੈਦਾਨ’ ਹੁਣ 11 ਅਪਰੈਲ ਨੂੰ ਰਿਲੀਜ਼ ਹੋਣਗੀਆਂ। ਇਹ ਜਾਣਕਾਰੀ ਦੋਵਾਂ ਫ਼ਿਲਮਾਂ ਦੇ ਨਿਰਮਾਤਾਵਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਦੋਵੇਂ ਫ਼ਿਲਮਾਂ ਪਹਿਲਾਂ 10...
Advertisement

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ਼ ਦੀ ਅਗਾਮੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਅਤੇ ਅਜੈ ਦੇਵਗਨ ਦੀ ‘ਮੈਦਾਨ’ ਹੁਣ 11 ਅਪਰੈਲ ਨੂੰ ਰਿਲੀਜ਼ ਹੋਣਗੀਆਂ। ਇਹ ਜਾਣਕਾਰੀ ਦੋਵਾਂ ਫ਼ਿਲਮਾਂ ਦੇ ਨਿਰਮਾਤਾਵਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਦੋਵੇਂ ਫ਼ਿਲਮਾਂ ਪਹਿਲਾਂ 10 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਆਉਣੀਆਂ ਸਨ ਪਰ ਕਿਉਂਕਿ ਈਦ ਹੁਣ 11 ਅਪਰੈਲ ਨੂੰ ਮਨਾਈ ਜਾਵੇਗੀ, ਇਸ ਲਈ ਨਿਰਮਾਤਾਵਾਂ ਨੇ ਫ਼ਿਲਮਾਂ ਰਿਲੀਜ਼ ਕਰਨ ਦਾ ਫ਼ੈਸਲਾ ਇੱਕ ਦਿਨ ਅੱਗੇ ਪਾ ਦਿੱਤਾ ਹੈ। ਅਕਸ਼ੈ ਅਤੇ ਟਾਈਗਰ ਨੇ ਸੋਮਵਾਰ ਸ਼ਾਮ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। ਅਕਸ਼ੈ ਦੀ ਪੋਸਟ ਵਿੱਚ ਲਿਖਿਆ ਹੈ, ‘ਬੜੇ ਅਤੇ ਛੋਟੇ ਅਤੇ ਪੂਰੇ ‘ਬੜੇ ਮੀਆਂ ਛੋਟੇ ਮੀਆਂ’ ਦੀ ਟੀਮ ਵੱਲੋਂ ਆਪ ਸਭ ਨੂੰ ਅਡਵਾਂਸ ਵਿੱਚ ਈਦ ਮੁਬਾਰਕ। ਦੇਖੋ! ਬੜੇ ਮੀਆਂ ਛੋਟੇ ਮੀਆਂ ਈਦ ’ਤੇ ਆਪਣੇ ਪੂਰੇ ਪਰਿਵਾਰ ਨਾਲ ਹੁਣ 11 ਅਪਰੈਲ ਨੂੰ ਸਿਰਫ਼ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।’ ਫ਼ਿਲਮ ‘ਸੁਲਤਾਨ’ ਅਤੇ ‘ਭਾਰਤ’ ਬਣਾਉਣ ਵਾਲੇ ਨਿਰਦੇਸ਼ਕ ਅਲੀ ਅੱਬਾਸ ਜ਼ਾਫਰ ਨੇ ਹੀ ‘ਬੜੇ ਮੀਆਂ ਛੋਟੇ ਮੀਆਂ’ ਬਣਾਈ ਹੈ। ਇਸ ਦਾ ਨਿਰਦੇਸ਼ਨ ਏਏਜ਼ੈੱਡ ਦੇ ਸਹਿਯੋਗ ਨਾਲ ਪੂਜਾ ਐਂਟਰਟੇਨਮੈਂਟ ਵੱਲੋਂ ਦਿੱਤਾ ਗਿਆ ਹੈ। ਫ਼ਿਲਮ ਵਿੱਚ ਪ੍ਰਿਥਵੀਰਾਜ ਸੁਕੁਮਾਰਨ, ਮਾਨੂਸ਼ੀ ਛਿੱਲਰ ਅਤੇ ਅਲਾਇਆ ਐੱਫ ਵੀ ਹੈ। ਅਜੈ ਦੇਵਗਨ ਨੇ ਇਹ ਵੀ ਘੋਸ਼ਣਾ ਕੀਤੀ ਕਿ ਸਈਦ ਅਬਦੁਲ ਰਹੀਮ ’ਤੇ ਬਣਨ ਵਾਲੀ ਫ਼ਿਲਮ ‘ਮੈਦਾਨ’ ਈਦ ਕਾਰਨ ਹੁਣ 11 ਅਪਰੈਲ ਨੂੰ ਰਿਲੀਜ਼ ਹੋਵੇਗੀ। ‘ਮੈਦਾਨ’ ਦਾ ਨਿਰਦੇਸ਼ਨ ਅਮਿਤ ਸ਼ਰਮਾ ਵੱਲੋਂ ਦਿੱਤਾ ਗਿਆ ਹੈ ਅਤੇ ਇਹ ਫ਼ਿਲਮ ਬੌਨੀ ਕਪੂਰ ਵੱਲੋਂ ਬਣਾਈ ਗਈ ਹੈ। -ਪੀਟੀਆਈ

Advertisement
Advertisement
Show comments