ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜਣਗੀਆਂ ਕਿਲਕਾਰੀਆਂ
ਫ਼ਿਲਮ ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਜਲਦੀ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਜਲਦੀ ਹੀ ਇਸ ਜੋੜੇ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ। ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ...
Advertisement
ਫ਼ਿਲਮ ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਜਲਦੀ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਜਲਦੀ ਹੀ ਇਸ ਜੋੜੇ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ।
ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਇਸ ਇੰਸਟਾਗ੍ਰਾਮ ਪੋਸਟ ਵਿਚ ਪਤੀ ਰਾਘਵ ਚੱਢਾ ਨੂੰ ਵੀ ਟੈਗ ਕੀਤਾ ਹੈ।
Advertisement
ਚੋਪੜਾ ਨੇ ਲਿਖਿਆ, ‘‘ਸਾਡਾ ਛੋਟਾ ਜਿਹਾ ਬ੍ਰਹਿਮੰਡ...ਆਪਣੇ ਰਾਹ ’ਤੇੇ।’’ ਪਰਿਨੀਤੀ ਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ 2023 ਨੂੰ ਹੋਇਆ ਸੀ। ਇਹ ਜੋੜੀ ਪਿਛਲੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਵੀ ਨਜ਼ਰ ਆਈ ਸੀ।
Advertisement