ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨੇ 42 ਕਰੋੜ ਰੁਪਏ ਕਮਾਏ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨੇ ਪੰਜਵੇਂ ਦਿਨ ਸੋਮਵਾਰ ਨੂੰ 4.21 ਕਰੋੜ ਰੁਪਏ ਕਮਾਏ, ਜਿਸ ਨਾਲ ਫ਼ਿਲਮ ਦੀ ਕੁੱਲ ਕਮਾੲੀ 42 ਕਰੋੜ ਰੁਪਏ ਹੋ ਗੲੀ ਹੈ। 50 ਕਰੋੜ...
Advertisement

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਨੇ ਪੰਜਵੇਂ ਦਿਨ ਸੋਮਵਾਰ ਨੂੰ 4.21 ਕਰੋੜ ਰੁਪਏ ਕਮਾਏ, ਜਿਸ ਨਾਲ ਫ਼ਿਲਮ ਦੀ ਕੁੱਲ ਕਮਾੲੀ 42 ਕਰੋੜ ਰੁਪਏ ਹੋ ਗੲੀ ਹੈ। 50 ਕਰੋੜ ਦੇ ਅੰਕੜੇ ਵੱਲ ਵਧ ਰਹੀ ਇਸ ਫ਼ਿਲਮ ਨੇ ਪਹਿਲੇ ਦਿਨ 9.25 ਕਰੋੜ ਰੁਪਏ ਕਮਾਏ। ਸ਼ੁੱਕਰਵਾਰ ਨੂੰ ਕੰਮ ਕਰਨ ਵਿੱਚ ਗਿਰਾਵਟ ਆਉਣ ਕਾਰਨ, ਫ਼ਿਲਮ ਬਾਕਸ ਆਫਿਸ ’ਤੇ ਸਿਰਫ਼ 7 ਕਰੋੜ ਰੁਪਏ ਕਮਾ ਸਕੀ ਸੀ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਇਸ ਦੀ 10.10 ਕਰੋੜ ਰੁਪਏ ਦੀ ਕਮਾਈ ਨਾਲ, ਫ਼ਿਲਮ ਨੂੰ ਮਜ਼ਬੂਤੀ ਮਿਲੀ, ਜਦੋਂਕਿ ਫ਼ਿਲਮ ਨੇ ਐਤਵਾਰ ਨੂੰ 12.15 ਕਰੋੜ ਰੁਪਏ ਦੇ ਨਾਲ ਆਪਣੀ ਕਮਾਈ ਵਿੱਚ ਵਾਧਾ ਜਾਰੀ ਰੱਖਿਆ। ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਅੈੱਨਜੀਈ ਅਤੇ ਨਮਾਹ ਪਿਕਚਰਜ਼ ਵਿਚਾਲੇ ਸਹਿਯੋਗ ਨੂੰ ਦਰਸਾਉਂਦੀ ਹੈ। -ਆਈਏਐੱਨਐੱਸ

Advertisement
Advertisement
Tags :
‘ਸੱਤਿਆਪ੍ਰੇਮਕਥਾ’ਕਮਾਏਕਰੋੜ:ਫ਼ਿਲਮਰੁਪਏ