ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਲਮ ‘ਕਲਕੀ 2898 ਏਡੀ’ ਨੇ ਪਹਿਲੇ ਹਫ਼ਤੇ 555 ਕਰੋੜ ਕਮਾਏ

ਨਵੀਂ ਦਿੱਲੀ: ਨਿਰਦੇਸ਼ਕ ਨਾਗ ਅਸ਼ਿਵਨ ਦੀ ਫ਼ਿਲਮ ‘ਕਲਕੀ 2898 ਏਡੀ’ ਨੇ ਦੁਨੀਆ ਭਰ ’ਚੋਂ ਇਸ ਹਫ਼ਤੇ ਦੇ ਅੰਤ ਤੱਕ 555 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਕੇ ਧਮਾਲ ਮਚਾ ਦਿੱਤੀ ਹੈ। ਬਹੁਭਾਸ਼ਾਈ ਇਸ ਫ਼ਿਲਮ ਵਿੱਚ ਪ੍ਰਭਾਸ, ਅਮਿਤਾਬ ਬਚਨ, ਦੀਪਿਕਾ ਪਾਦੂਕੋਨ,...
Advertisement

ਨਵੀਂ ਦਿੱਲੀ: ਨਿਰਦੇਸ਼ਕ ਨਾਗ ਅਸ਼ਿਵਨ ਦੀ ਫ਼ਿਲਮ ‘ਕਲਕੀ 2898 ਏਡੀ’ ਨੇ ਦੁਨੀਆ ਭਰ ’ਚੋਂ ਇਸ ਹਫ਼ਤੇ ਦੇ ਅੰਤ ਤੱਕ 555 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਕੇ ਧਮਾਲ ਮਚਾ ਦਿੱਤੀ ਹੈ। ਬਹੁਭਾਸ਼ਾਈ ਇਸ ਫ਼ਿਲਮ ਵਿੱਚ ਪ੍ਰਭਾਸ, ਅਮਿਤਾਬ ਬਚਨ, ਦੀਪਿਕਾ ਪਾਦੂਕੋਨ, ਕਮਲ ਹਾਸਨ ਅਤੇ ਦਿਸ਼ਾ ਪਾਟਨੀ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਵੈਜੰਤੀ ਮੂਵੀਜ਼ ਵੱਲੋਂ ਨਿਰਮਿਤ ‘ਕਲਕੀ 2898 ਏਡੀ’ ਮਹਾਂਭਾਰਤ ਅਤੇ ਸਾਇੰਸ ਫਿਕਸ਼ਨ ’ਤੇ ਆਧਾਰਿਤ ਹੈ। ਵੈਜੰਤੀ ਮੂਵੀਜ਼ ਨੇ ਫ਼ਿਲਮ ਦੇ ਕਾਰੋਬਾਰ ਸਬੰਧੀ ‘ਐਕਸ’ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘‘555 ਕਰੋੜ...ਗਿਣਤੀ ਜਾਰੀ।’’ ਦੱਸਣਯੋਗ ਹੈ ਕਿ ਇਹ ਫ਼ਿਲਮ ਕੁੱਲ ਛੇ ਭਾਸ਼ਾਵਾਂ ਤੇਲਗੂ, ਤਮਿਲ, ਮਾਲਿਆਲਮ, ਕੰਨੜ, ਹਿੰਦੀ ਤੇ ਅੰਗਰੇਜ਼ੀ ’ਚ ਪਿਛਲੇ ਵੀਰਵਾਰ ਨੂੰ ਰਿਲੀਜ਼ ਹੋਈ ਸੀ। ਵੈਜੰਤੀ ਮੂਵੀਜ਼ ਦੀ ਟੀਮ ਨੇ ਇੱਕ ਵੱਖਰੀ ਪੋਸਟ ’ਚ ਹਿੰਦੀ ’ਚ ਰਿਲੀਜ਼ ਹੋਈ ‘ਕਲਕੀ 2898 ਏਡੀ’ ਬਾਰੇ ਜਾਣਕਾਰੀ ਦਿੰਦਿਆ ਦੱਸਿਆ, ‘‘ ਭਾਰਤ ’ਚ ਪਹਿਲੀ ਹਫ਼ਤੇ ਦੌਰਾਨ 115 ਕਰੋੜ ਦਾ ਅੰਕੜਾ ਪਾਰ।’’ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫ਼ਿਲਮ ਜਿਸ ਤਰ੍ਹਾਂ ਕਮਾਈ ਕਰ ਰਹੀ ਹੈ ਉਸ ਹਿਸਾਬ ਨਾਲ ‘ਫਾਈਟਰ’ ਫ਼ਿਲਮ ਨੂੰ ਵੀ ਪਿੱਛੇ ਛੱਡ ਸਕਦੀ ਹੈ। -ਪੀਟੀਆਈ

Advertisement
Advertisement
Show comments