ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਐਨੀਮਲ’ ਹੁਣ ਪਹਿਲੀ ਦਸੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਹੁਣ ਚਾਰ ਮਹੀਨੇ ਦੀ ਦੇਰੀ ਨਾਲ ਪਹਿਲੀ ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਅੱਜ ਇਥੇ ਸਾਂਝੀ ਕੀਤੀ ਹੈ। ਪਹਿਲਾਂ ਇਹ ਫਿਲਮ 11 ਅਗਸਤ ਨੂੰ ਰਿਲੀਜ਼...
Advertisement

ਮੁੰਬਈ: ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਹੁਣ ਚਾਰ ਮਹੀਨੇ ਦੀ ਦੇਰੀ ਨਾਲ ਪਹਿਲੀ ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਅੱਜ ਇਥੇ ਸਾਂਝੀ ਕੀਤੀ ਹੈ। ਪਹਿਲਾਂ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਪਹਿਲੀ ਦਸੰਬਰ ਨੂੰ ਦੇਸ਼ ਭਰ ਵਿੱਚ ਪੰਜ ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਮੱਲਿਆਲਮ ਤੇ ਕੰਨਡ਼ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਫਿਲਮ ‘ਐਨੀਮਲ’ ਦੇ ਰਿਲੀਜ਼ ਹੋਣ ਦੀ ਤਰੀਕ ‘ਓਐੱਮਜੀ 2’ ਅਤੇ ‘ਗਦਰ 2’ ਨਾਲ ਭਿਡ਼ਨ ਕਰ ਕੇ ਬਦਲ ਦਿੱਤੀ ਗੲੀ ਸੀ, ਜਦਕਿ ਦਸੰਬਰ ਵਿੱਚ ਮਹੀਨੇ ੲਿਹ ਬਾਕਸ ਆਫਿਸ ’ਤੇ ‘ਸੈਮ ਬਹਾਦਰ’ ਨਾਲ ਰਿਲੀਜ਼ ਹੋਵੇਗੀ। ਨਿਰਦੇਸ਼ਕ ਵਾਂਗਾ ਇਸ ਤੋਂ ਪਹਿਲਾਂ ਤੇਲਗੂ ਹਿੱਟ ਫਿਲਮ ‘ਅਰਜੁਨ ਰੈੱਡੀ’ ਤੇ ਇਸ ਦੀ ਹਿੰਦੀ ਫਿਲਮ ‘ਕਬੀਰ ਸਿੰਘ’ ਨਾਲ ਆਪਣੀ ਪਛਾਣ ਬਣਾ ਚੁੱਕਿਆ ਹੈ। ਵਾਂਗਾ ਨੇ ਦੱਸਿਆ ਕਿ ਪੈਨ ਇੰਡੀਆ ਦੇ ਇਸ ਵਿਸ਼ਾਲ ਪ੍ਰਾਜੈਕਟ ਵਿੱਚ ਪੋਸਟ ਪ੍ਰੋਡਕਸ਼ਨ ਹੋਰ ਮਿਹਨਤ ਕਰਨ ਦੀ ਲੋਡ਼ ਹੈ।’ -ਪੀਟੀਆਈ

Advertisement
Advertisement
Tags :
ਐਨੀਮਲਹੋਵੇਗੀਦਸੰਬਰਪਹਿਲੀਫ਼ਿਲਮਰਿਲੀਜ਼
Show comments