‘‘ਦਿ ਬਾ***ਡਜ਼ ਆਫ ਬੌਲੀਵੁੱਡ’ ਨੇ ਸਾਡਾ ਖ਼ਾਨ ਨਾਲ ਕੰਮ ਕਰਨ ਦਾ ਸੁਫ਼ਨਾ ਪੂਰਾ ਕੀਤਾ‘
ਬੌਲੀਵੁੱਡ ਦੇ ਗਲੈਮਰਸ ਪਰ ਚੁਣੌਤੀਪੂਰਨ ਪਿਛੋਕੜ ਖ਼ਿਲਾਫ਼ ਇਹ ਸ਼ੋਅ ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਦੇ ਨਿਰਦੇਸ਼ਨ ਹੇਠ ਬਣਿਆ ਹੈ। ਆਰੀਅਨ ਨੇ ਇਸ ਸੀਰੀਜ਼ ਜ਼ਰੀਏ ਨੈੱਟਫਲਿਕਸ ਦੀ ਦੁਨੀਆ ’ਚ ਕਦਮ ਰੱਖਿਆ ਹੈ। ਬਿਲਾਲ ਸਿੱਦੀਕੀ ਅਤੇ ਮਾਨਵ ਚੌਹਾਨ ਸੀਰੀਜ਼ ’ਚ ਸਹਿ-ਨਿਰਮਾਣ ਵਜੋਂ ਭੂਮਿਕਾ ਨਿਭਾਈ ਹੈ।
‘ਦਿ ਬਾ***ਡਜ਼ ਆਫ ਬੌਲੀਵੁੱਡ’ ਦੀ ਕਹਾਣੀ ਇੱਕ ਮਨਮੋਹਕ ਬਾਹਰੀ ਵਿਅਕਤੀ (ਲਕਸ਼ਯ ਲਾਲਵਾਨੀ) ਦੇ ਜੀਵਨ ਦੁਆਲੇ ਘੁੰਮਦੀ ਹੈ, ਜਦੋਂ ਉਹ ਬੌਲੀਵੁੱਡ ਦੀ ਚਮਕਦਾਰ ਪਰ ਚੁਣੌਤੀਪੂਰਨ ਦੁਨੀਆ ਵਿੱਚ ਸ਼ਾਮਲ ਹੁੰਦਾ ਹੈ।
ਅਨਾਇਆ ਸਿੰਘ, ਜੋ ਨਵੇਂ ਆਏ ਕਲਾਕਾਰ, ਆਸਮਾਨ ਸਿੰਘ ਲਈ ਮੈਨੇਜਰ ਦੀ ਭੂਮਿਕਾ ਨਿਭਾ ਰਹੀ ਹੈ, ਨੇ ਸ਼ਾਹਰੁਖ ਅਤੇ ਆਮਿਰ ਦੋਵਾਂ ਨਾਲ ਸਕਰੀਨ ਸਾਂਝੀ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ।
ਉਸ ਨੇ ਦੱਸਿਆ, ‘‘ਕੀ ਅਸੀਂ ਸ਼ਾਹਰੁਖ ਖਾਨ ਜਾਂ ਬੌਬੀ ਦਿਓਲ ਨਾਲ ਕੰਮ ਕਰਨਾ ਚਾਹੁੰਦੇ ਸੀ? ਹਾਂ। ਕੀ ਅਸੀਂ ਸੋਚਿਆ ਸੀ ਕਿ ਇਹ ਮੌਕਾ ਮਿਲ ਸਕਦਾ ਹੈ? ਮੈਨੂੰ ਲੱਗਦਾ ਹੈ ਕਿ ਇਸ ਸ਼ੋਅ ਨੇ ਸਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਇਹ ਅਜਿਹਾ ਹੈ ਕਿ ‘ਹੁਣ, ਸਾਰਿਆਂ ਨਾਲ ਕੰਮ ਕਰੋ’।’’
ਅਨਾਇਆ ਨੇ ਕਿਹਾ, ‘‘ਪਰ ਜਦੋਂ ਤੁਸੀਂ ਆਪਣੇ-ਆਪ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ, ‘ਵਾਹ, ਮੈਨੂੰ ਉਨ੍ਹਾਂ ਨੂੰ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ।’ ਇਹ ਸੱਚਮੁੱਚ ਸ਼ਾਨਦਾਰ ਅਹਿਸਾਸ ਹੈ।’’
ਸਾਹਿਰ ਬੰਬਾ ਲਈ ਸਲਮਾਨ ਖਾਨ ਨਾਲ ਕੰਮ ਕਰਨ ਦਾ ਮੌਕਾ ਰੁਮਾਂਚਿਕ ਸੀ। ਉਹ ਸੁਪਰਸਟਾਰ ਅਜੈ ਤਲਵਾਰ ਦੀ ਧੀ ਕਰਿਸ਼ਮਾ ਤਲਵਾਰ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਸੀਰੀਜ਼ ਵਿੱਚ ਇਸ ਦੀ ਭੂਮਿਕਾ ਬੌਬੀ ਦਿਓਲ ਨੇ ਨਿਭਾਈ ਹੈ।
ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤੁਸੀਂ ਟੀਜ਼ਰ ਵਿੱਚ (ਇਹ ਦ੍ਰਿਸ਼) ਸਲਮਾਨ ਖਾਨ ਨਾਲ ਦੇਖਿਆ ਹੋਵੇਗਾ। ਇਹ ਕਦੇ ਵੀ ਕਾਗਜ਼ ’ਤੇ ਨਹੀਂ ਸੀ। ਅਸੀਂ ਇੱਕ ਦ੍ਰਿਸ਼ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਉਹ ਅਚਾਨਕ ਆ ਕੇ ਇੱਕ ਸ਼ਾਟ ਦੇ ਗਏ। ਇਹ ਸੱਚਮੁੱਚ ਯਾਦਗਾਰ ਸੀ।’’
ਕਰਨ ਦਿਓਲ ਨਾਲ ‘ਪਲ ਪਲ ਦਿਲ ਕੇ ਪਾਸ’ ਜ਼ਰੀਏ ਫਿਲਮੀ ਦੁਨੀਆ ’ਚ ਕਦਮ ਰੱਖਣ ਵਾਲੀ ਅਦਾਕਾਰਾ ਨੇ ਕਿਹਾ, ‘‘ਇਸ ਤੋਂ ਇਲਾਵਾ, ਸ਼ਾਹਰੁਖ ਖਾਨ ਵੀ ਸੈੱਟ ’ਤੇ ਅੰਤ ਵਿੱਚ ਇੱਕ ਜਾਂ ਦੋ ਦਿਨਾਂ ਲਈ ਆਇਆ ਸੀ। ਉਨ੍ਹਾਂ ਦੀ ਮੌਜੂਦਗੀ ਇੱਕ ਸ਼ਾਨਦਾਰ ਅਹਿਸਾਸ ਸੀ।’’
ਸਾਹਿਰ ਨੇ ਦੱਸਿਆ ਕਿ ਸਟ੍ਰੀਮਿੰਗ ਪਲੈਟਫਾਰਮਾਂ ਨੇ ਉਸ ਵਰਗੀਆਂ ਕਈ ਅਦਾਕਾਰਾਵਾਂ ਨੂੰ ਉੱਭਰਨ ਦੇ ਕਈ ਮੌਕੇ ਦਿੱਤੇ ਹਨ।
ਉਹ ਇਤਿਹਾਸਕ ਡਰਾਮਾ ‘ਦਿ ਐਂਪਾਇਰ’, ਰੋਮਾਂਟਿਕ ਲੜੀ ‘ਦਿਲ ਬੇਕਾਰ’, ਸਪੋਰਟਸ ਡਰਾਮਾ ਫਿਲਮ ‘ਦਿ ਮਿਰਾਂਡਾ ਬ੍ਰਦਰਜ਼’ ਵਰਗੇ OTT ਸ਼ੋਅ ਦਾ ਹਿੱਸਾ ਰਹੀ ਹੈ, ਜੋ ਪਿਛਲੇ ਸਾਲ JioCinema ’ਤੇ ਰਿਲੀਜ਼ ਹੋਏ ਸੀ।
ਉਸ ਨੇ ਕਿਹਾ, ‘‘ਇੰਡਸਟਰੀ ਵਿੱਚ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਹਨ। ਮੈਂ ਚੰਗੇ ਹਿੱਸੇ ’ਤੇ ਧਿਆਨ ਕੇਂਦਰਿਤ ਕਰਨਾ ਚਾਹਾਂਗੀ। ਇਹ ਸੱਚ ਹੈ ਕਿ OTT ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਨੂੰ ਵਧੇਰੇ ਮੌਕੇ ਮਿਲ ਰਹੇ ਹਨ, ਭਾਵੇਂ ਉਹ ਚਾਹਵਾਨ ਅਦਾਕਾਰ ਹੋਣ, ਫਿਲਮ ਨਿਰਮਾਤਾ। ਇਸ ਲਈ, ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡੀ ਤਬਦੀਲੀ ਹੈ ਜੋ ਵਾਪਰੀ ਹੈ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ।’’
‘ਦਿ ਬਾ***ਡਜ਼ ਆਫ ਬੌਲੀਵੁੱਡ’ ਵਿੱਚ ਮੋਨਾ ਸਿੰਘ, ਮਨੋਜ ਪਾਹਵਾ ਅਤੇ ਗੌਤਮੀ ਕਪੂਰ ਵੀ ਹਨ।
ਇਹ ਸ਼ੋਅ ਗੌਰੀ ਖਾਨ ਦੁਆਰਾ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ।