ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਬਲਾਈਂਡ’ ਵਿੱਚ ਦਮਦਾਰ ਕਿਰਦਾਰ ਨਿਭਾਏਗੀ ਸੋਨਮ ਕਪੂਰ

ਲੰਡਨ: ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਲੰਬੇ ਵਕਫੇ ਬਾਅਦ ਸਿਨੇ ਜਗਤ ਵਿਚ ਵਾਪਸੀ ਕਰ ਰਹੀ ਹੈ। ਕੁਝ ਸਾਲਾਂ ਤੋਂ ਲਾਈਟ, ਕੈਮਰਾ, ਐਕਸ਼ਨ ਦੀ ਦੁਨੀਆ ਤੋਂ ਦੂਰ ਰਹਿਣ ਵਾਲੀ ‘ਨੀਰਜਾ’ ਸਟਾਰ ਹੁਣ ਇਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ...
Advertisement

ਲੰਡਨ: ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਲੰਬੇ ਵਕਫੇ ਬਾਅਦ ਸਿਨੇ ਜਗਤ ਵਿਚ ਵਾਪਸੀ ਕਰ ਰਹੀ ਹੈ। ਕੁਝ ਸਾਲਾਂ ਤੋਂ ਲਾਈਟ, ਕੈਮਰਾ, ਐਕਸ਼ਨ ਦੀ ਦੁਨੀਆ ਤੋਂ ਦੂਰ ਰਹਿਣ ਵਾਲੀ ‘ਨੀਰਜਾ’ ਸਟਾਰ ਹੁਣ ਇਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸੋਨਮ ਦੀ ਫਿਲਮ ‘ਬਲਾਈਂਡ’ ਤਿਆਰ ਹੈ ਜੋ ਓਟੀਟੀ ਪਲੈਟਫਾਰਮ ’ਤੇ ਸੱਤ ਜੁਲਾਈ ਨੂੰ ਦਿਖਾਈ ਜਾਵੇਗੀ। ਇਸ ਫਿਲਮ ਵਿਚ ਸੋਨਮ ਇਕ ਨੇਤਰਹੀਣ ਲਡ਼ਕੀ ਦਾ ਕਿਰਦਾਰ ਨਿਭਾਏਗੀ। ਫਿਲਮ ਦੀ ਸ਼ੂਟਿੰਗ ਸੋਨਮ ਨੇ ਮਾਂ ਬਣਨ ਤੋਂ ਪਹਿਲਾਂ ਕੀਤੀ ਸੀ। ਸੋਨਮ ਨੇ ਕਿਹਾ, ‘ਮੈਂ ਗਰਭਵਤੀ ਹੋਣ ਕਾਰਨ ਦੋ ਸਾਲ ਵੱਡੇ ਪਰਦੇ ਤੋਂ ਦੂਰ ਰਹੀ ਅਤੇ ਫਿਰ ਮੈਂ ਆਪਣੇ ਬੇਟੇ ਨਾਲ ਕੁਝ ਸਮਾਂ ਗੁਜ਼ਾਰਨਾ ਚਾਹੁੰਦੀ ਸੀ, ੲਿਹ ਦੋ ਸਾਲ ਹਾਲੇ ਪੂਰੇ ਨਹੀਂ ਹੋਏ ਤੇ ਮੈਂ ਦੋ ਨਵੇਂ ਪ੍ਰਾਜੈਕਟ ਸਹੀਬੰਦ ਕੀਤੇ ਹਨ।’ ਸੋਨਮ ਦੀ ਫਿਲਮ ‘ਬਲਾੲੀਂਡ’ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿਚ ਸੋਨਮ ਨੇ ਨੇਤਰਹੀਣ ਲਡ਼ਕੀ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ ਜੋ ਸੀਰੀਅਲ ਕਿੱਲਰ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਉਹ ਇਸ ਕੇਸ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਨੂੰ ਆਪਣੀ ਸੁਣਨ ਤੇ ਮਹਿਸੂਸ ਕਰਨ ਦੀ ਸ਼ਕਤੀ ਨਾਲ ਹੈਰਾਨੀ ਵਿਚ ਪਾ ਦਿੰਦੀ ਹੈ। -ਏਐੱਨਆਈ

Advertisement
Advertisement
Tags :
‘ਬਲਾਈਂਡ’ਸੋਨਮਸੋਨਮ ਕਪੂਰਕਪੂਰਕਿਰਦਾਰਦਮਦਾਰਨਿਭਾਏਗੀਫ਼ਿਲਮਵਿੱਚ