ਬਾਰਡਰ 2 ’ਚ ਨਜ਼ਰ ਆਵੇਗੀ ਸੋਨਮ ਬਾਜਵਾ
ਬੌਲੀਵੁੱਡ ਫਿਲਮ ‘ਬਾਰਡਰ 2’ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮਕਾਰਾਂ ਨੇ ਸੋਮਵਾਰ ਨੂੰ ਖ਼ੁਲਾਸਾ ਕੀਤਾ ਕਿ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਵੀ ਇਸ ਫਿਲਮ ਦਾ ਹਿੱਸਾ...
Advertisement
ਬੌਲੀਵੁੱਡ ਫਿਲਮ ‘ਬਾਰਡਰ 2’ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮਕਾਰਾਂ ਨੇ ਸੋਮਵਾਰ ਨੂੰ ਖ਼ੁਲਾਸਾ ਕੀਤਾ ਕਿ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਸੋਨਮ ਬਾਜਵਾ ਵੀ ਇਸ ਫਿਲਮ ਦਾ ਹਿੱਸਾ ਹੋਵੇਗੀ। ਇਸ ਸਬੰਧੀ ਟੀ-ਸੀਰੀਜ਼ ਫਿਲਮਜ਼ ਨੇ ਆਪਣੇ ਇੰਸਟਾਗ੍ਰਾਮ ਦੇ ਖਾਤੇ ’ਤੇ ਪਾਈ ਪੋਸਟ ਵਿੱਚ ਦਿਲਜੀਤ ਅਤੇ ਸੋਨਮ ਬਾਜਵਾ ਨੂੰ ਟੈਗ ਕਰਦਿਆਂ ਉਸ ਦਾ ਸਵਾਗਤ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ ਅਗਲੇ ਸਾਲ 22 ਜਨਵਰੀ ਨੂੰ ਰਿਲੀਜ਼ ਹੋਵੇਗੀ। ਬਾਰਡਰ 2 ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਫਿਲਮ ਵਿੱਚ ਸਨੀ ਦਿਓਲ ਅਤੇ ਵਰੁਣ ਧਵਨ ਵੀ ਅਹਿਮ ਕਿਰਦਾਰ ਅਦਾ ਕਰਨਗੇ।
Advertisement
Advertisement