ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਹਾਦਸੇ ’ਚ ਮੌਤ

ਫਿਲਮ ਗੈਂਗਸਟਰ ਦੇ ‘ਯਾ ਅਲੀ’ ਗਾਣੇ ਨਾਲ ਹੋਇਆ ਸੀ ਮਕਬੂਲ; ਅਸਾਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਸ਼ੋਕ ਸਿੰਘਲ ਵੱਲੋਂ ਸ਼ਰਧਾਂਜਲੀ
Advertisement
ਪ੍ਰਸਿੱਧ ਅਸਾਮੀ ਗਾਇਕ ਅਤੇ ਸੰਗੀਤਕਾਰ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ, ਜਿੱਥੇ ਉਹ ਚੌਥੇ ਉੱਤਰ ਪੂਰਬੀ ਭਾਰਤ ਉਤਸਵ ਵਿੱਚ ਸ਼ਾਮਲ ਹੋਇਆ ਸੀ।

ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਕ 52 ਸਾਲਾ ਕਲਾਕਾਰ ਦੀ ਮੌਤ ਸਕੂਬਾ ਡਾਈਵਿੰਗ ਹਾਦਸੇ ’ਚ ਹੋਈ ਦੱਸੀ ਜਾ ਰਹੀ ਹੈ, ਹਾਲਾਂਕਿ ਕੁਝ ਆਊਟਲੈਟਾਂ ਨੇ ਪੈਰਾਗਲਾਈਡਿੰਗ ਹਾਦਸੇ ਦਾ ਜ਼ਿਕਰ ਕੀਤਾ ਹੈ।

Advertisement

ਇਹ ਹਾਦਸਾ ਕਥਿਤ ਤੌਰ ’ਤੇ ਸਮੁੰਦਰ ਵਿੱਚ ਇੱਕ ਮਨੋਰੰਜਨ ਗਤੀਵਿਧੀ ਦੌਰਾਨ ਵਾਪਰਿਆ। ਜ਼ੁਬੀਨ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਕਥਿਤ ਤੌਰ ’ਤੇ ਬਚਾਇਆ ਨਹੀਂ ਜਾ ਸਕਿਆ।

ਜਦੋਂ ਕਿ ਅਧਿਕਾਰਤ ਪੁਸ਼ਟੀ ਅਜੇ ਵੀ ਉਡੀਕੀ ਜਾ ਰਹੀ ਹੈ, ਕਈ ਖੇਤਰੀ ਮੀਡੀਆ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦਿੱਤੀ ਹੈ ਅਤੇ ਸ਼ਰਧਾਂਜਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਅਸਾਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਸ਼ੋਕ ਸਿੰਘਲ ਨੇ ਸੋਸ਼ਲ ਮੀਡੀਆ ’ਤੇ ਗਾਇਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ:‘‘ਸਾਡੇ ਪਿਆਰੇ ਜ਼ੁਬੀਨ ਗਰਗ ਦੇ ਬੇਵਕਤੀ ਦੇਹਾਂਤ ਤੋਂ ਬਹੁਤ ਦੁਖੀ ਹਾਂ। ਅਸਾਮ ਨੇ ਨਾ ਸਿਰਫ਼ ਇੱਕ ਆਵਾਜ਼, ਸਗੋਂ ਇੱਕ ਦਿਲ ਦੀ ਧੜਕਣ ਗੁਆ ਦਿੱਤੀ ਹੈ।’’

ਜ਼ੁਬੀਨ ਗਰਗ ਨੇ 16 ਸਤੰਬਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਉਸ ਨੇ ਸਿੰਗਾਪੁਰ ਵਿੱਚ ਉੱਤਰ ਪੂਰਬੀ ਭਾਰਤ ਉਤਸਵ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਪ੍ਰਸ਼ੰਸਕ ਉਸ ਨੂੰ ਕੌਮਾਂਤਰੀ ਮੰਚ ’ਤੇ ਅਸਾਮੀ ਅਤੇ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਕਰਦਿਆਂ ਦੇਖਣ ਲਈ ਉਤਸ਼ਾਹਿਤ ਸਨ।

ਇੱਕ ਬਹੁਪੱਖੀ ਕਲਾਕਾਰ ਜ਼ੁਬੀਨ ਗਰਗ ਫਿਲਮ ਗੈਂਗਸਟਰ (2006) ਤੋਂ ਆਪਣੇ ਬੌਲੀਵੁੱਡ ਹਿੱਟ ‘ਯਾ ਅਲੀ’ ਨਾਲ ਰਾਸ਼ਟਰੀ ਪੱਧਰ ’ਤੇ ਮਕਬੂਲ ਹੋਇਆ ਸੀ, ਜਦੋਂ ਕਿ ਅਸਾਮ ਅਤੇ ਉੱਤਰ-ਪੂਰਬ ਵਿੱਚ ਉਹ ਸੰਗੀਤ, ਸਿਨੇਮਾ ਅਤੇ ਸਰਗਰਮੀ ਵਿੱਚ ਆਪਣੇ ਦਹਾਕਿਆਂ ਦੇ ਯੋਗਦਾਨ ਲਈ ਸੱਭਿਆਚਾਰਕ ਪ੍ਰਤੀਕ ਸੀ।

ਹੁਣ ਤੱਕ ਜ਼ੁਬੀਨ ਗਰਗ ਦੇ ਪਰਿਵਾਰ ਜਾਂ ਪ੍ਰਤੀਨਿਧੀਆਂ ਦੁਆਰਾ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਹੈ। ਸਿੰਗਾਪੁਰ ਵਿੱਚ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ’ਤੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ।

 

 

Advertisement
Tags :
Ashok Singhallatest punjabi newsPunjabi NewsPunjabi tribune latestPunjabi Tribune Newspunjabi tribune updateSingaporeZubeen Gargਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ
Show comments