ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਰਧਾ ਕਪੂਰ ‘ਸਤ੍ਰੀ 2’ ਦੀ ਸ਼ੂਟਿੰਗ ਲਈ ਮੱਧ ਪ੍ਰਦੇਸ਼ ਦੇ ਚੰਦੇਰੀ ਪੁੱਜੀ

ਮੁੰਬਈ: ਅਦਾਕਾਰਾ ਸ਼ਰਧਾ ਕਪੂਰ ‘ਸਤ੍ਰੀ 2’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਵਿੱਚ ਰਾਜਕੁਮਾਰ ਰਾਓ ਅਤੇ ਅਪਾਰਸ਼ਕਤੀ ਖੁਰਾਣਾ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਸ਼ਰਧਾ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ ਜਿੱਥੋਂ ਉਹ ਮੱਧ...
Advertisement

ਮੁੰਬਈ: ਅਦਾਕਾਰਾ ਸ਼ਰਧਾ ਕਪੂਰ ‘ਸਤ੍ਰੀ 2’ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਵਿੱਚ ਰਾਜਕੁਮਾਰ ਰਾਓ ਅਤੇ ਅਪਾਰਸ਼ਕਤੀ ਖੁਰਾਣਾ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਸ਼ਰਧਾ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ ਜਿੱਥੋਂ ਉਹ ਮੱਧ ਪ੍ਰਦੇਸ਼ ਦੇ ਚੰਦੇਰੀ ਲਈ ਰਵਾਨਾ ਹੋਈ। ਇਸ ਮੌਕੇ ਉਸ ਨੇ ਸਲਵਾਰ ਸੂਟ ਪਾਇਆ ਹੋੲਿਆ ਸੀ ਜਿਸ ਵਿਚ ਉਹ ਖਾਸੀ ਫੱਬ ਰਹੀ ਸੀ। ਇਸ ਮੌਕੇ ਸ਼ਰਧਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਵੀ ਖਿਚਵਾਈਆਂ। ਦੱਸਣਾ ਬਣਦਾ ਹੈ ਕਿ ‘ਸ੍ਰਤੀ 2’ ਸਾਲ 2018 ਵਿੱਚ ਆਈ ਕਾਮੇਡੀ ਤੇ ਹੌਰਰ ਫਿਲਮ ‘ਸ੍ਰਤੀ’ ਦਾ ਅਗਲਾ ਭਾਗ ਹੈ। ਇਸ ਫਿਲਮ ਦਾ ਐਲਾਨ ਮੁੰਬਈ ਵਿਚ ਅਪਰੈਲ ’ਚ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ ਸੀ। ਇਸ ਫਿਲਮ ’ਚ ਪੰਕਜ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਨਜ਼ਰ ਆਉਣਗੇ। ‘ਸ੍ਰਤੀ 2’ ਅਗਲੇ ਸਾਲ ਅਗਸਤ ਵਿੱਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2018 ’ਚ ਆਈ ‘ਸ੍ਰਤੀ’ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਸੀ ਤੇ ਇਹ ਬਲਾਕਬਸਟਰ ਸਾਬਤ ਹੋਈ ਸੀ। ਰਾਜਕੁਮਾਰ ਰਾਓ ਤੇ ਅਪਾਰਸ਼ਕਤੀ ਦੀ ਪਿਛਲੇ ਸਾਲ ਡਰਾਉਣੀ ਫਿਲਮ ‘ਭੇੜੀਆ’ ’ਚ ਵੀ ਦਿਖਾਈ ਦਿੱਤੇ ਸਨ। ਭੇੜੀਆ ਦੇ ਨਿਰਮਾਤਾਵਾਂ ਨੇ ਵੀ ਇਸ ਦਾ ਅਗਲਾ ਭਾਗ ਬਣਾਉਣ ਦਾ ਐਲਾਨ ਕੀਤਾ ਹੈ। -ਏਐੱਨਆਈ

Advertisement
Advertisement
Tags :
‘ਸਤ੍ਰੀਸ਼ਰਧਾਸ਼ੂਟਿੰਗਕਪੂਰਚੰਦੇਰੀਪੁੱਜੀ:ਪ੍ਰਦੇਸ਼: