ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਿਲਪਾ ਸ਼ੈੱਟੀ ਤੇ ਕੁੰਦਰਾ 60 ਕਰੋੜ ਰੁਪਏ ਜਮ੍ਹਾ ਕਰਵਾਉਣ, ਫਿਰ ਅਰਜ਼ੀ ’ਤੇ ਕਰਾਂਗੇ ਵਿਚਾਰ: ਹਾਈਕੋਰਟ

ਥੋਖਾਧੜੀ ਦੇ ਮਾਮਲੇ ਸ਼ਾਮਲ ਹੋਣ ਕਾਰਨ ਬਾਲੀਵੁੱਡ ਜੋੜੀ ਦਾ ਵਿਦੇਸ਼ ਜਾਣਾ ਹੋਇਆ ਔਖਾ 
Advertisement
ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਪਤੀ ਦੀ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ 'ਤੇ ਉਹ ਉਦੋਂ ਹੀ ਵਿਚਾਰ ਕਰੇਗੀ ਜੇ ਉਹ 60 ਕਰੋੜ ਰੁਪਏ (ਜੋ ਕਿ ਉਨ੍ਹਾਂ ਵਿਰੁੱਧ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਰਕਮ ਹੈ) ਜਮ੍ਹਾ ਕਰਵਾਉਣਗੇ।

ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਵਿਰੁੱਧ 14 ਅਗਸਤ ਨੂੰ ਮੁੰਬਈ ਦੇ ਜੁਹੂ ਪੁਲੀਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ’ਤੇ ਕਥਿਤ ਤੌਰ 'ਤੇ ਕਾਰੋਬਾਰੀ ਦੀਪਕ ਕੋਠਾਰੀ (60) ਨਾਲ ਇੱਕ ਕਰਜ਼ਾ-ਕਮ-ਨਿਵੇਸ਼ ਸੌਦੇ ਵਿੱਚ ਲਗਪਗ 60 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਇਸ ਜੋੜੇ ਨੇ ਪਿਛਲੇ ਮਹੀਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮਾਮਲੇ ਵਿੱਚ ਪੁਲਹਸ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਗਏ ਲੁੱਕ ਆਊਟ ਸਰਕੂਲਰ (LOC) ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ, ਤਾਂ ਜੋ ਉਹ ਆਪਣੇ ਪੇਸ਼ੇਵਰ ਕੰਮਾਂ ਅਤੇ ਮਨੋਰੰਜਨ ਲਈ ਵਿਦੇਸ਼ ਯਾਤਰਾ ਕਰ ਸਕਣ।

ਕੋਠਾਰੀ ਵੱਲੋਂ ਜੋੜੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ 2015 ਤੋਂ 2023 ਦੌਰਾਨ ਉਨ੍ਹਾਂ ਨੇ ਉਸ ਨੂੰ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਵਿੱਚ 60 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ, ਪਰ ਇਹ ਰਕਮ ਉਨ੍ਹਾਂ ਦੇ ਆਪਣੇ ਨਿੱਜੀ ਲਾਭਾਂ ਲਈ ਵਰਤੀ ਗਈ।

Advertisement

ਚੀਫ਼ ਜਸਟਿਸ ਸ਼੍ਰੀ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅਨਖੜ ਦੇ ਬੈਂਚ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਦੋਵਾਂ 'ਤੇ ਧੋਖਾਧੜੀ ਅਤੇ ਫਰਾਡ ਦੇ ਮਾਮਲੇ ਵਿੱਚ ਦੋਸ਼ ਲੱਗੇ ਹੋਏ ਹਨ, ਤਾਂ ਉਹ ਮਨੋਰੰਜਨ ਯਾਤਰਾਵਾਂ ਦੀ ਇਜਾਜ਼ਤ ਨਹੀਂ ਦੇ ਸਕਦੇ।

ਜੋੜੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਫੁਕੇਟ ਦੀ ਸਿਰਫ਼ ਇੱਕ ਯਾਤਰਾ ਮਨੋਰੰਜਨ ਲਈ ਸੀ, ਪਰ ਬਾਕੀ ਸਾਰੀਆਂ ਯਾਤਰਾਵਾਂ ਪੇਸ਼ੇਵਰ ਕੰਮ ਲਈ ਸਨ। ਵਕੀਲ ਨੇ ਅੱਗੇ ਕਿਹਾ ਕਿ ਜੋੜੇ ਨੇ ਜਾਂਚ ਵਿੱਚ ਸਹਿਯੋਗ ਕੀਤਾ ਹੈ ਅਤੇ ਪੁੱਛਗਿੱਛ ਲਈ ਵੀ ਪੇਸ਼ ਹੋਏ ਹਨ। ਹਾਈ ਕੋਰਟ ਨੇ ਫਿਰ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਕਾਰਨ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਬੈਂਚ ਨੇ ਉਨ੍ਹਾਂ ਪੇਸ਼ੇਵਰ ਸਮਾਗਮਾਂ ਲਈ ਸੱਦੇ ਦੀ ਕਾਪੀ ਜਾਂ ਕਿਸੇ ਹੋਰ ਰੂਪ ਵਿੱਚ ਸੰਚਾਰ ਦੀ ਮੰਗ ਵੀ ਕੀਤੀ ਜਿਸ ਵਿੱਚ ਸ਼ੈੱਟੀ ਨੇ ਸ਼ਾਮਲ ਹੋਣਾ ਸੀ।

ਬੈਂਚ ਨੇ ਕਿਹਾ, ‘‘ਪੂਰੀ ਰਕਮ 60 ਕਰੋੜ ਰੁਪਏ ਜਮ੍ਹਾ ਕਰਵਾਓ, ਫਿਰ ਅਸੀਂ ਅਰਜ਼ੀ 'ਤੇ ਵਿਚਾਰ ਕਰਾਂਗੇ," ਅਤੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਲਈ ਨਿਰਧਾਰਤ ਕਰ ਦਿੱਤੀ। ਪੀਟੀਆਈ

Advertisement
Tags :
Raj KumdraRaj Kundra-Shilpa Shetty fraud caseShilpa Shetty
Show comments