ਸਭ ਤੋਂ ਅਮੀਰ ਅਦਾਕਾਰ ਬਣੇ ਸ਼ਾਹਰੁਖ ਖਾਨ; 12,490 ਕਰੋੜ ਦੀ ਹੈ ਜਾਇਦਾਦ
ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵਿਸ਼ਵ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ਇਹ ਖੁਲਾਸਾ ਹੁਰੂਨ ਇੰਡੀਆ ਰਿਚ ਲਿਸਟ 2025 ਤੋਂ ਹੋਇਆ ਹੈ ਜਿਸ ਵਿਚ ਸ਼ਾਹਰੁਖ ਦੀ ਜਾਇਦਾਦ 12,490 ਕਰੋੜ ਰੁਪਏ ਦਿਖਾਈ ਗਈ ਹੈ। ਇਸ ਨਾਲ ਸ਼ਾਹਰੁਖ ਨੇ ਆਰਨੋਲਡ, ਟੇਲਰ ਸਵਿਫਟ, ਸੇਲੇਨਾ ਗੋਮਜ਼ ਤੇ ਟੌਮ ਕਰੂਜ਼ ਵਰਗੇ ਅਮੀਰ ਅਦਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਅਨੁਸਾਰ ਸ਼ਾਹਰੁਖ ਭਾਰਤ ਦੇ ਸਭ ਤੋਂ ਅਮੀਰ ਸੈਲੀਬਰਿਟੀ ਹਨ ਜਦਕਿ ਜੂਹੀ ਚਾਵਲਾ ਤੇ ਉਨ੍ਹਾਂ ਦਾ ਪਰਿਵਾਰ 7790 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਰਿਤਿਕ ਰੌਸ਼ਨ ਦੀ ਜਾਇਦਾਦ 2160 ਕਰੋੜ ਹੈ ਤੇ ਉਹ ਤੀਜੇ ਨੰਬਰ ’ਤੇ ਹਨ। ਇਸ ਤੋਂ ਇਲਾਵਾ ਕਰਨ ਜੌਹਰ ਦੀ ਜਾਇਦਾਦ 1880 ਕਰੋੜ, ਅਮਿਤਾਭ ਬਚਨ ਦੀ 1630 ਕਰੋੜ ਰੁਪਏ ਹਨ। ਜ਼ਿਕਰਯੋਗ ਹੈ ਕਿ ਸ਼ਾਹਰੁਖ ਅਤੇ ਉਸ ਦਾ ਪਰਿਵਾਰ ‘ਰੈੱਡ ਚਿਲੀਜ਼ ਐਂਟਰਟੇਨਮੈਂਟ’ ਕੰਪਨੀ ਚਲਾਉਂਦਾ ਹੈ, ਜਿਸ ਨੇ ਕਈ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਜੂਹੀ ਚਾਵਲਾ ਕੋਲਕਾਤਾ ਨਾਈਟ ਰਾਈਡਰਜ਼ ਕ੍ਰਿਕਟ ਫ੍ਰੈਂਚਾਇਜ਼ੀ ਵਿੱਚ ਵੀ ਸ਼ਾਹਰੁਖ ਦੀ ਕਾਰੋਬਾਰੀ ਭਾਈਵਾਲ ਹੈ। ਰਿਤਿਕ ਰੌਸ਼ਨ ਦੇ ਕਾਰੋਬਾਰ ਵਿੱਚ ਲਾਈਫਸਟਾਈਲ ਅਤੇ ਫਿਟਨੈਸ ਬ੍ਰਾਂਡ ‘ਐੱਚ ਆਰ ਐਕਸ’ ਸ਼ਾਮਲ ਹੈ। ਫਿਲਮ ਨਿਰਮਾਤਾ ਕਰਨ ਜੌਹਰ ਦਾ ਪ੍ਰੋਡਕਸ਼ਨ ਹਾਊਸ ‘ਧਰਮਾ ਪ੍ਰੋਡਕਸ਼ਨਜ਼’ ਹੈ ਤੇ ਅਮਿਤਾਭ ਕਈ ਕੰਪਨੀਆਂ ਦਾ ਬਰਾਂਡ ਅੰਬੈਸਡਰ ਹੈ। -ਪੀਟੀਆਈ