ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਾਹਰੁਖ਼ ਖਾਨ ਨੇ ਜਨਮ ਦਿਨ ਮਨਾਇਆ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨੇ ਆਪਣਾ 58ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ। ਉਸ ਨੇ ਅੱਜ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਉਸ ਦੇ ਘਰ ‘ਮੰਨਤ’ ਦੇ ਬਾਹਰ ਵਧਾਈ ਦੇਣ ਲਈ ਖੜ੍ਹੇ ਸਨ। ਵੀਰਵਾਰ ਨੂੰ ਅਦਾਕਾਰ ਨੇ ਆਪਣੇ...
Advertisement

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨੇ ਆਪਣਾ 58ਵਾਂ ਜਨਮ ਦਿਨ ਧੂਮ ਧਾਮ ਨਾਲ ਮਨਾਇਆ। ਉਸ ਨੇ ਅੱਜ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਉਸ ਦੇ ਘਰ ‘ਮੰਨਤ’ ਦੇ ਬਾਹਰ ਵਧਾਈ ਦੇਣ ਲਈ ਖੜ੍ਹੇ ਸਨ। ਵੀਰਵਾਰ ਨੂੰ ਅਦਾਕਾਰ ਨੇ ਆਪਣੇ ਚਾਹੁਣ ਵਾਲਿਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਐਕਸ ’ਤੇ ਪੋਸਟ ਸ਼ੇਅਰ ਕੀਤੀ। ਉਸ ਨੇ ਲਿਖਿਆ, ‘ਮੈਨੂੰ ਯਕੀਨ ਨਹੀਂ ਹੁੰਦਾ ਐਨੇ ਸਾਰੇ ਲੋਕ ਦੇਰ ਰਾਤ ਤੱਕ ਮੈਨੂੰ ਸ਼ੁਭਕਾਮਨਾਵਾਂ ਦੇਣ ਲਈ ਇੱਥੇ ਖੜ੍ਹੇ ਸਨ। ਮੈਂ ਕੇਵਲ ਇੱਕ ਅਦਾਕਾਰ ਹਾਂ। ਮੈਨੂੰ ਇਸ ਨਾਲੋਂ ਵੱਧ ਖੁਸ਼ੀ ਕਿਸੇ ਹੋਰ ਚੀਜ਼ ਦੀ ਨਹੀਂ ਹੁੰਦੀ ਕਿ ਮੈਂ ਤੁਹਾਡਾ ਮੰਨੋਰੰਜਨ ਕਰ ਸਕਾਂ।’ ਇਸ ਦੌਰਾਨ ਸੁਪਰਸਟਾਰ ਨੂੰ ਦੇਖ ਕੇ ਉਸ ਦੇ ਚਾਹੁਣ ਵਾਲੇ ਖੁਸ਼ੀ ਵਿੱਚ ਝੂਮ ਉੱਠੇ। ‘ਜਵਾਨ’ ਅਦਾਕਾਰ ਨੇ ਕਾਲੀ ਟੀ ਸ਼ਰਟ ਪਾਈ ਹੋਈ ਸੀ। ਉਹ ਕਾਲੀ ਟੋਪੀ ਵਿੱਚ ਬਹੁਤ ਫਬ ਰਿਹਾ ਸੀ। ਇਸ ਮੌਕੇ ਉਸ ਨੂੰ ਚਾਹੁਣ ਵਾਲੇ ਕਈ ਆਪਣੇ ਨਾਲ ਮਠਿਆਈਆਂ, ਟੀ ਸ਼ਰਟ ਅਤੇ ਸ਼ਾਹਰੁਖ਼ ਦੇ ਪੋਸਟਰ ਲੈ ਕੇ ਆਏ ਹੋਏ ਸਨ। ਜ਼ਿਕਰਯੋਗ ਹੈ ਕਿ ਬੌਲੀਵੁੱਡ ਦੇ ‘ਕਿੰਗ ਖਾਨ’ ਦੀ ਝਲਕ ਲੈਣ ਲਈ ਉਸ ਦੇ ਚਾਹੁਣ ਵਾਲੇ ਹਰ ਸਾਲ ਇੰਝ ਹੀ ਉਸ ਦੇ ਘਰ ਬਾਹਰ ਇਕੱਠੇ ਹੁੰਦੇ ਹਨ। -ਏਐੱਨਆਈ

ਸੁਹਾਨਾ ਖ਼ਾਨ ਨੇ ਆਪਣੇ ਪਤਿਾ ਨੂੰ ਜਨਮ ਦਿਨ ਦੀਆਂ ਮੁੁਬਾਰਕਾਂ ਦਿੱਤੀਆਂ

ਮੁੰਬਈ: ਅਦਾਕਾਰ ਸ਼ਾਹਰੁਖ਼ ਖਾਨ ਦੇ ਜਨਮ ਦਿਨ ਮੌਕੇ ਉਸ ਦੀ ਧੀ ਅਤੇ ਅਦਾਕਾਰਾ ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਪਤਿਾ ਨਾਲ ਉਸ ਦੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਨੇ ਕੈਪਸ਼ਨ ਲਿਖਿਆ ਹੈ,‘ਹੈਪੀ ਬਰਥਡੇ’। ਉਸ ਨੇ ਆਪਣੇ ਪਤਿਾ ਸ਼ਾਹਰੁਖ਼ ਖਾਨ ਅਤੇ ਭਰਾ ਆਰੀਅਨ ਖ਼ਾਨ ਦੀਆਂ ਵੀ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। -ਏਐਨੱਆਈ

Advertisement

Advertisement