ਸਲਮਾਨ ਖ਼ਾਨ ਦੇ ਮਿੱਤਰ ਹਨ ਜ਼ਹੀਰ ਦੇ ਪਿਤਾ
ਮੁੰਬਈ: ਜ਼ਹੀਰ ਇਕਬਾਲ ਦਾ ਜਨਮ 10 ਦਸੰਬਰ 1988 ਨੂੰ ਮੁੰਬਈ ਵਿੱਚ ਹੋਇਆ ਜੋ ਇਕ ਫਿਲਮ ਅਦਾਕਾਰ ਹੈ। ਉਸ ਨੇ ਆਪਣਾ ਫਿਲਮੀ ਸਫਰ 2019 ਵਿੱਚ ਸ਼ੁਰੂ ਕੀਤਾ। ਉਸ ਦੇ ਪਿਤਾ ਇਕਬਾਲ ਰਤਨਸੀ ਦਾ ਗਹਿਣਿਆਂ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਹੈ ਅਤੇ...
Advertisement
ਮੁੰਬਈ:
ਜ਼ਹੀਰ ਇਕਬਾਲ ਦਾ ਜਨਮ 10 ਦਸੰਬਰ 1988 ਨੂੰ ਮੁੰਬਈ ਵਿੱਚ ਹੋਇਆ ਜੋ ਇਕ ਫਿਲਮ ਅਦਾਕਾਰ ਹੈ। ਉਸ ਨੇ ਆਪਣਾ ਫਿਲਮੀ ਸਫਰ 2019 ਵਿੱਚ ਸ਼ੁਰੂ ਕੀਤਾ। ਉਸ ਦੇ ਪਿਤਾ ਇਕਬਾਲ ਰਤਨਸੀ ਦਾ ਗਹਿਣਿਆਂ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਹੈ ਅਤੇ ਉਹ ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬਚਪਨ ਦੇ ਦੋਸਤ ਹਨ। ਇਸੇ ਸਬੰਧ ਕਾਰਨ ਸਲਮਾਨ ਖਾਨ ਫਿਲਮਜ਼ ਵੱਲੋਂ ਬਣਾਈ ਫਿਲਮ ‘ਨੋਟਬੁੱਕ’ ਵਿੱਚ ਜ਼ਹੀਰ ਦਾ ਫਿਲਮੀ ਸਫਰ ਸ਼ੁਰੂ ਹੋਇਆ। ਜ਼ਹੀਰ ਇਸ ਤੋਂ ਪਹਿਲਾਂ ਅਭਿਨੇਤਰੀ ਸਨਾ ਸਈਦ ਨੂੰ ਡੇਟ ਕਰ ਚੁੱਕਿਆ ਹਨ, ਜਿਸ ਨੂੰ ‘ਕੁਛ ਕੁਛ ਹੋਤਾ ਹੈ’ ਵਿੱਚ ਨੌਜਵਾਨ ਅੰਜਲੀ ਦੀ ਭੂਮਿਕਾ ਅਤੇ ‘ਸਟੂਡੈਂਟ ਆਫ ਦਿ ਯੀਅਰ’ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਇਸੇ ਦੌਰਾਨ ਉਸ ਨੇ ਇਕ ਸਮੇਂ ਦੀਕਸ਼ਾ ਸੇਠ ਨੂੰ ਵੀ ਡੇਟ ਕੀਤਾ ਸੀ। -ਆਈਏਐੱਨਐੱਸ
Advertisement
Advertisement