ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

'ਪੁਸ਼ਪਾ-2 :ਦਿ ਰੂਲ' ਦੀ ਰਿਲੀਜ਼ ਤਾਰੀਖ਼ ਟਾਲੀ

ਹੁਣ 6 ਦਸੰਬਰ ਨੂੰ ਹੋਵੇਗੀ ਰਿਲੀਜ਼
Advertisement

ਮੁੰਬਈ, 19 ਜੂਨ

Advertisement

ਪੁਸ਼ਪਾ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਹੋਰ ਲੰਬਾ ਹੋਣ ਜਾ ਰਿਹਾ ਹੈ ਅਦਾਕਾਰ ਅਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ-2 : ਦਿ ਰੂਲ' ਇਸ ਸਾਲ 15 ਅਗਸਤ ਨੂੰ ਰੀਲੀਜ਼ ਹੋਣੀ ਸੀ ਪਰ ਹੁਣ ਇਸ ਦੀ ਰੀਲੀਜ਼ ਟਾਲ ਕੇ 6 ਦਸੰਬਰ ਕਰ ਦਿੱਤੀ ਗਈ ਹੈ। ਮਾਈਥਰੀ ਮੂਵੀ ਮੇਕਰਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਨਵੀਂ ਤਾਰੀਖ਼ ਬਾਰੇ ਦੱਸਿਆ ਗਿਆ ਹੈ। ਮਾਈਥਰੀ ਸਟੂਡੀਓਜ਼ ਦੇ ਪ੍ਰਬੰਧਕਾਂ ਨੇ ਕਿਹਾ ਕਿ 'ਪੁਸ਼ਪਾ ਦਿ ਰਾਇਜ਼' ਦੀ ਸਫਲਤਾ ਤੋਂ ਬਾਅਦ ਹੋਰ ਚੰਗਾ ਕਰਨ ਲਈ ਸਾਡੀ ਜ਼ਿੰਮੇਵਾਰੀ ਵਧ ਗਈ ਹੈ। ਫ਼ਿਲਮ ਨੂੰ ਸਮੇਂ ਸਿਰ ਰਿਲੀਜ਼ ਕਰਨ ਲਈ ਅਸੀਂ ਬਿਨਾਂ ਰੁਕੇ ਕੰਮ ਕਰ ਰਹੇ ਹਾਂ ਪਰ ਬਾਕੀ ਰਹਿੰਦੇ ਸ਼ੂਟ ਅਤੇ ਪ੍ਰੋਡਕਸ਼ਨ ਦੇ ਕੰਮ ਕਾਰਨ ਫ਼ਿਲਮ 15 ਅਗਸਤ ਨੂੰ ਰਿਲੀਜ਼ ਨਹੀਂ ਕਰ ਸਕਦੇ।

ਸਟੂਡੀਓਜ਼ ਵੱਲੋਂ ਇਸ ਫ਼ਿਲਮ ਦੇ ਦੋ ਗੀਤ ਪੁਸ਼ਪਾ-ਪੁਸ਼ਪਾ ਅਤੇ ਸੂਸੇਕੀ ਪਹਿਲਾਂ ਹੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ‘ਪੁਸ਼ਪਾ-2 ਦਿ ਰੂਲ’ ਨੂੰ ਮਾਈਥਰੀ ਮੂਵੀ ਮੇਕਰਜ਼ ਵੱਲੋਂ ਨਵੀਨ ਯੇਰਨੇਨੀ ਅਤੇ ਵਾਈ ਰਵੀ ਸ਼ੰਕਰ ਦੁਆਰਾ ਸੁਕੁਮਾਰ ਰਾਈਟਿੰਗਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। -ਪੀਟੀਆਈ

Advertisement
Tags :
allu arjunhindi moviesmoviespushpa 2rashmika mandanasouth movies