ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਦੀ ਤਸਵੀਰ ਕੀਤੀ ਸਾਂਝੀ

ਨਵੀਂ ਦਿੱਲੀ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਪਿਆਰੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਇੱਕ ਮਨਮੋਹਕ ਤਸਵੀਰ ਸਾਂਝੀ ਕੀਤੀ ਹੈ। ਪ੍ਰਿਯੰਕਾ ਆਪਣੇ ਪਰਿਵਾਰ ਨਾਲ ਛੁੱਟੀਆਂ ਬਤੀਤ ਕਰ ਰਹੀ ਹੈ। ਪ੍ਰਿਯੰਕਾ ਇਸ ਸਮੇਂ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਨਾਲ...
Advertisement

ਨਵੀਂ ਦਿੱਲੀ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਪਿਆਰੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਇੱਕ ਮਨਮੋਹਕ ਤਸਵੀਰ ਸਾਂਝੀ ਕੀਤੀ ਹੈ। ਪ੍ਰਿਯੰਕਾ ਆਪਣੇ ਪਰਿਵਾਰ ਨਾਲ ਛੁੱਟੀਆਂ ਬਤੀਤ ਕਰ ਰਹੀ ਹੈ। ਪ੍ਰਿਯੰਕਾ ਇਸ ਸਮੇਂ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਨਾਲ ਸਮੁੰਦਰ ਕੰਢੇ ਸਮਾਂ ਬਤੀਤ ਕਰ ਰਹੀ ਹੈ।

ਪ੍ਰਿਯੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਮਾਲਤੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਹਲਕੇ ਨੀਲੇ ਰੰਗ ਦੀ ਸ਼ਾਨਦਾਰ ਡਰੈੱਸ ਪਹਨਿੀ ਹੋਈ ਹੈ, ਜਿਸ ’ਤੇ ਸਟਰਾਬੈਰੀ ਛਪੀ ਹੋਈ ਹੈ। ਉਸ ਨੇ ਮੇਲ ਖਾਂਦੀ ਟੋਪੀ ਅਤੇ ਇੱਕ ਕਾਲਾ ਚਸ਼ਮਾ ਵੀ ਲਾਇਆ ਹੋਇਆ ਹੈ। ਮਾਲਤੀ ਦੇ ਹੱਥ ਵਿੱਚ ਇੱਕ ਪਤਲਾ ਸੋਨੇ ਦਾ ਬਰੈਸਲੈੱਟ ਪਾਇਆ ਹੋਇਆ ਹੈ। ਤਸਵੀਰ ਵਿੱਚ ਬੱਚੀ ਨੂੰ ਇੱਕ ਕਿਸ਼ਤੀ ਤੋਂ ਸਮੁੰਦਰ ਦਾ ਨਜ਼ਾਰਾ ਤੱਕਦਿਆਂ ਦੇਖਿਆ ਜਾ ਸਕਦਾ ਹੈ। ਪ੍ਰਿਯੰਕਾ ਚੋਪੜਾ ਨੇ ਫੋਟੋ ਦੀ ਕੈਪਸ਼ਨ ਵਿੱਚ ਲਾਲ ਦਿਲ ਵਾਲੇ ਇਮੋਜੀ ਨਾਲ ‘ਏਂਜਲ’ ਲਿਖਿਆ ਹੈ। ਅਦਾਕਾਰਾ ਦੇ ਪਤੀ ਨਿੱਕ ਜੋਨਸ ਨੇ ਵੀ ਪਰਿਵਾਰ ਨਾਲ ਛੁੱਟੀਆਂ ਬਤੀਤ ਕਰਦਿਆਂ ਦੀ ਕਿਸ਼ਤੀ ਤੋਂ ਇੱਕ ਸੈਲਫੀ ਸਾਂਝੀ ਕੀਤੀ ਹੈ। -ਆਈਏਐੱਨਐੱਸ

Advertisement

Advertisement
Tags :
ਆਪਣੀਸਾਂਝੀਕੀਤੀ:ਚੋਪੜਾਤਸਵੀਰਪ੍ਰਿਯੰਕਾ