ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਭਾਸ ਵੱਲੋਂ ਫਿਲਮ ‘ਦਿ ਰਾਜਾ ਸਾਬ’ ਦਾ ਪੋਸਟਰ ਰਿਲੀਜ਼

ਮੁੰਬਈ: ‘ਕਲਕੀ 2898 ਏਡੀ’ ਦੀ ਸਫਲਤਾ ਦਰਮਿਆਨ ਪ੍ਰਭਾਸ ਨੇ ਆਪਣੀ ਅਗਲੀ ਫਿਲਮ ‘ਦਿ ਰਾਜਾ ਸਾਬ’ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਇੱਥੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਪ੍ਰਭਾਸ ਉਨਾਭੀ ਰੰਗ ਦੇ ਸੂਟ ਵਿੱਚ ਦਿਖਾਈ ਦੇ...
Advertisement

ਮੁੰਬਈ: ‘ਕਲਕੀ 2898 ਏਡੀ’ ਦੀ ਸਫਲਤਾ ਦਰਮਿਆਨ ਪ੍ਰਭਾਸ ਨੇ ਆਪਣੀ ਅਗਲੀ ਫਿਲਮ ‘ਦਿ ਰਾਜਾ ਸਾਬ’ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਇੱਥੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਪ੍ਰਭਾਸ ਉਨਾਭੀ ਰੰਗ ਦੇ ਸੂਟ ਵਿੱਚ ਦਿਖਾਈ ਦੇ ਰਿਹਾ ਹੈ। ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦੀ ਪਹਿਲੀ ਝਲਕ 29 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਟੀਮ ਅਨੁਸਾਰ ਫਿਲਹਾਲ ਫਿਲਮ ਦੀ ਸ਼ੂਟਿੰਗ ਦਾ 40 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ ਅਤੇ ਅਗਲਾ ਕੰਮ 2 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ। ਫਿਲਮ ‘ਦਿ ਰਾਜਾ ਸਾਬ’ ਨੂੰ ਪੀਪਲ ਮੀਡੀਆ ਫੈਕਟਰੀ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿੱਚ ਪ੍ਰਭਾਸ, ਮਾਲਵਿਕਾ ਮੋਹਨਨ, ਨਿਧੀ ਅਗਰਵਾਲ ਅਤੇ ਰਿਧੀ ਕੁਮਾਰ ਨੇ ਭੂਮਿਕਾ ਨਿਭਾਈ ਹੈ। ਫਿਲਮ ਪੰਜ ਭਾਸ਼ਾਵਾਂ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਸਹਿ ਅਦਾਕਾਰਾਂ ਵਿੱਚ ਵਰਾਲਕਸ਼ਮੀ ਸਾਰਥਕੁਮਾਰ, ਜਿਸ਼ੂ ਸੇਨਗੁਪਤਾ ਅਤੇ ਬ੍ਰਹਮਾਨੰਦਮ ਸ਼ਾਮਲ ਹਨ। ਫਿਲਮ ‘ਦਿ ਰਾਜਾ ਸਾਬ’ ਅਪਰੈਲ 2025 ਵਿੱਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। -ਏਐੱਨਆਈ

Advertisement
Advertisement
Show comments