ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਕੁਲ ਪ੍ਰੀਤ ਸਿੰਘ ਵੱਲੋਂ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ

ਮੁੰਬਈ: ਅਦਾਕਾਰਾ ਰਕੁਲ ਪ੍ਰੀਤ ਸਿੰਘ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਪ੍ਰਾਜੈਕਟ ‘ਇੰਡੀਅਨ 2’ ਵਿੱਚ ਕੰਮ ਕਰਨ ਲਈ ਤਿਆਰ ਹੈ। ਉਸ ਨੇ ਆਪਣੇ ਹਫ਼ਤੇ ਦੀ ਸ਼ੁਰੂਆਤ ਪ੍ਰਸ਼ੰਸਕਾਂ ਨੂੰ ਇੱਕ ਸੋਫੇ ’ਤੇ ਬੈਠੇ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਕੀਤੀ ਹੈ। ‘ਥੈਂਕ...
Advertisement

ਮੁੰਬਈ:

ਅਦਾਕਾਰਾ ਰਕੁਲ ਪ੍ਰੀਤ ਸਿੰਘ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਪ੍ਰਾਜੈਕਟ ‘ਇੰਡੀਅਨ 2’ ਵਿੱਚ ਕੰਮ ਕਰਨ ਲਈ ਤਿਆਰ ਹੈ। ਉਸ ਨੇ ਆਪਣੇ ਹਫ਼ਤੇ ਦੀ ਸ਼ੁਰੂਆਤ ਪ੍ਰਸ਼ੰਸਕਾਂ ਨੂੰ ਇੱਕ ਸੋਫੇ ’ਤੇ ਬੈਠੇ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਕੀਤੀ ਹੈ। ‘ਥੈਂਕ ਗੌਡ’ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਆਰਾਮਦਾਇਕ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿਚ ਰਕੁਲ ਹਰੇ ਤੇ ਗੁਲਾਬੀ ਰੰਗ ਦੇ ਕੱਪੜਿਆਂ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘ਕੈਜ਼ੂਅਲੀ ਚਿਲਿੰਗ।’ ਰਕੁਲ ਆਪਣੇ ਪਤੀ ਜੈਕੀ ਭਗਨਾਨੀ ਨਾਲ ਹਾਲ ਹੀ ਵਿੱਚ ਫਿਜੀ ਰਵਾਨਾ ਹੋਈ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ। ਉਸ ਨੇ ਇੱਕ ਵੀਡੀਓ ਵੀ ਸਾਂਝਾ ਕੀਤੀ ਜਿਸ ਵਿੱਚ ਉਹ ਕਿਸ਼ਤੀ ’ਤੇ ਬੈਠੀ ਸਮੁੰਦਰ ਦੇ ਨਜ਼ਾਰੇ ਲੈਂਦੀ ਦਿਸ ਰਹੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿੱਚ ਲਿਖਿਆ, ‘ਸੂਰਜ ਡੁੱਬਣ ਅਤੇ ਸੁਫ਼ਨਿਆਂ ਦਾ ਪਿੱਛਾ ਕਰਦਿਆਂ (ਦਿਲ ਦੇ ਇਮੋਜੀ ਨਾਲ)।’ ਜ਼ਿਕਰਯੋਗ ਹੈ ਕਿ ਦੋਵਾਂ ਨੇ 21 ਫਰਵਰੀ ਨੂੰ ਗੋਆ ਵਿੱਚ ਵਿਆਹ ਕਰਵਾਇਆ ਸੀ। ਰਕੁਲ ਵਰਕ ਫਰੰਟ ’ਤੇ ਕਮਲ ਹਾਸਨ ਨਾਲ ‘ਇੰਡੀਅਨ 2’ ਵਿੱਚ ਦਿਖਾਈ ਦੇਵੇਗੀ। ਫਿਲਮ ਵਿੱਚ ਬੌਬੀ ਸਿਮਹਾ ਅਤੇ ਪ੍ਰਿਆ ਭਵਾਨੀ ਸ਼ੰਕਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦਾ ਪਹਿਲਾ ਭਾਗ 1996 ਵਿੱਚ ਰਿਲੀਜ਼ ਕੀਤਾ ਗਿਆ ਸੀ। -ਏਐੱਨਆਈ

Advertisement

Advertisement