‘ਪਵਿੱਤਰ ਰਿਸ਼ਤਾ’ ਦੀ ਅਦਾਕਾਰਾ ਪ੍ਰਿਆ ਮਰਾਠੇ ਦਾ ਦੇਹਾਂਤ
23 ਅਪਰੈਲ, 1987 ਨੂੰ ਮੁੰਬਈ ਵਿੱਚ ਜਨਮੀ ਪ੍ਰਿਆ ਨੇ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਆਪਣੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਸ਼ਹਿਰ ਵਿੱਚ ਪੂਰੀ ਕੀਤੀ। ਉਸ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਮਰਾਠੀ ਸੀਰੀਅਲ “ਯਾ ਸੁਖਾਨੋਵਾ” ਅਤੇ ਬਾਅਦ ਵਿੱਚ “ਚਾਰ ਦਿਵਸ ਸਾਸੁਚੇਅ” ਨਾਲ ਕੀਤੀ।
ਪ੍ਰਿਆ ‘ਪਵਿੱਤਰ ਰਿਸ਼ਤਾ’ ਵਿੱਚ ਵਰਸ਼ਾ ਸਤੀਸ਼ ਦੀ ਭੂਮਿਕਾ ਵਜੋਂ ਸਭ ਤੋਂ ਵੱਧ ਮਕਬੂਲ ਸੀ। ਉਸ ਨੇ ਬਾਲਾਜੀ ਟੈਲੀਫਿਲਮਜ਼ ਦੇ ‘ਕਸਮ ਸੇ’ ਵਿੱਚ ਵਿਦਿਆ ਬਾਲੀ ਦੀ ਭੂਮਿਕਾ ਵੀ ਨਿਭਾਈ ਅਤੇ ਬਾਅਦ ਵਿੱਚ ‘ਕਾਮੇਡੀ ਸਰਕਸ’ ਦੇ ਪਹਿਲੇ ਸੀਜ਼ਨ ਵਿੱਚ ਕੰਮ ਕੀਤਾ। ਅਭਿਨੇਤਰੀ ਨੇ ਬਾਅਦ ਵਿੱਚ ‘ਬੜੇ ਅੱਛੇ ਲਗਤੇ ਹੈ’ ਵਿੱਚ ਜੋਤੀ ਮਲਹੋਤਰਾ ਦੀ ਭੂਮਿਕਾ ਨਿਭਾਈ, ਜੋ ਕਿ 2012 ਵਿੱਚ ਸੋਨੀ ਟੀਵੀ ’ਤੇ ਪ੍ਰਸਾਰਿਤ ਹੋਇਆ ਸੀ।
ਸਾਲਾਂ ਦੌਰਾਨ ਪ੍ਰਿਆ ਨੇ ‘ਤੂੰ ਤੀਥੇ ਮੈਂ’, ‘ਭਾਗੇ ਰੇ ਮਨ’, ‘ਜੈਸਤੁਤੇ’, ਅਤੇ ‘ਭਾਰਤ ਕਾ ਵੀਰ ਪੁੱਤਰ - ਮਹਾਰਾਣਾ ਪ੍ਰਤਾਪ’ ਸਣੇ ਕਈ ਹੋਰ ਸ਼ੋਅ ਵਿੱਚ ਭੂਮਿਕਾ ਨਿਭਾਈ।
ਪ੍ਰਿਆ ਨੇ 2008 ਦੀ ਹਿੰਦੀ ਫਿਲਮ ‘ਹਮਨੇ ਜੀਨਾ ਸੀਖ ਲਿਆ’ ਅਤੇ ਗੋਵਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਮਰਾਠੀ ਫਿਲਮ ‘ਤੀ ਆਨੀ ਇਤਰ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
ਉਸ ਨੇ 2012 ਵਿੱਚ ਅਦਾਕਾਰ ਸ਼ਾਂਤਨੂ ਮੋਘੇ ਨਾਲ ਵਿਆਹ ਕਰਵਾਇਆ ਸੀ।