ਆਨਲਾਈਨ ਸੱਟੇਬਾਜ਼ੀ ਕੇਸ: ਅਦਾਕਾਰ ਵਿਜੈ ਦੇਵਰਕੋਂਡਾ ਈਡੀ ਅੱਗੇ ਪੇਸ਼
ਅਦਾਕਾਰ ਵਿਜੈ ਦੇਵਰਕੋਂਡਾ ਕੁਝ ਪਲੈਟਫਾਰਮਾਂ ’ਤੇ ਗੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਤੇ ਜੂਏ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੀ ਕੜੀ ਵਜੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਇਆ। ਫ਼ਿਲਮ 'ਲਾਈਗਰ' ਫੇਮ ਅਦਾਕਾਰ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੁੱਛਗਿੱਛ ਲਈ ਇੱਥੇ ਉਸ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਅਦਾਕਾਰ ਪ੍ਰਕਾਸ਼ ਰਾਜ 30 ਜੁਲਾਈ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਅੱਗੇ ਪੇਸ਼ ਹੋਇਆ ਸੀ। ਰਾਜ ਤੋਂ ਇਲਾਵਾ, ਈਡੀ ਨੇ ਅਦਾਕਾਰ ਰਾਣਾ ਡੱਗੂਬਤੀ, ਵਿਜੈ ਦੇਵਰਾਕੋਂਡਾ ਅਤੇ ਲਕਸ਼ਮੀ ਮੰਚੂ ਨੂੰ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਸੀ। ਅਧਿਕਾਰਤ ਸੂਤਰਾਂ ਅਨੁਸਾਰ ਅਦਾਕਾਰਾਂ ਨੇ ‘ਗੈਰ-ਕਾਨੂੰਨੀ’ ਫੰਡ ਜੁਟਾਉਣ ਲਈ ਕਥਿਤ ਤੌਰ ’ਤੇ ਸ਼ਾਮਲ ਆਨਲਾਈਨ ਸੱਟੇਬਾਜ਼ੀ ਐਪਸ ਦਾ ਸਮਰਥਨ ਕੀਤਾ ਸੀ।
ਹੈਦਰਾਬਾਦ ਵਿੱਚ ਜਨਮੇ ਅਦਾਕਾਰ ਦੇਵਰਕੋਂਡਾ ਨੇ 2011 ਦੀ ਤੇਲਗੂ ਫਿਲਮ 'ਨੁਵਵਿਲਾ' ਨਾਲ ਸ਼ੁਰੂਆਤ ਕੀਤੀ ਅਤੇ 2017 ਦੀ ਬਲਾਕਬਸਟਰ 'ਅਰਜੁਨ ਰੈਡੀ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਅਧਿਕਾਰਤ ਸੂਤਰਾਂ ਅਨੁਸਾਰ ਅਦਾਕਾਰਾ ਨੇ ‘ਗੈਰ-ਕਾਨੂੰਨੀ’ ਫੰਡ ਪੈਦਾ ਕਰਨ ਵਿੱਚ ਕਥਿਤ ਤੌਰ ’ਤੇ ਸ਼ਾਮਲ ਆਨਲਾਈਨ ਸੱਟੇਬਾਜ਼ੀ ਐਪਸ ਦਾ "ਸਮਰਥਨ" ਕੀਤਾ ਸੀ। ਪੇਸ਼ੀ ਦੌਰਾਨ ਏਜੰਸੀ ਵੱਲੋਂ ਮਨੀ ਲਾਂਡਰਿੰਗ ਰੋਕੂ ਐਕਟ (PMLA) ਦੇ ਉਪਬੰਧਾਂ ਤਹਿਤ ਅਦਾਕਾਰ ਦੇ ਬਿਆਨ ਦਰਜ ਕੀਤੇ ਜਾਣ ਦੀ ਉਮੀਦ ਹੈ। -ਪੀਟੀਆਈ