ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ਦੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਖੁੱਲ੍ਹ ਰਹੀਆਂ ਨਵੀਂਆਂ ਪਰਤਾਂ

ਸਿੰਗਾਪੁਰ ਵਿੱਚ ਪਿਛਲੇ ਮਹੀਨੇ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਜ਼ੁਬੀਨ ਗਰਗ ਦੇ ਚਚੇਰੇ ਭਰਾ ਅਤੇ ਅਸਾਮ ਪੁਲੀਸ ਦੇ ਡੀ ਐੱਸਪੀ ਸੰਦੀਪਨ ਗਰਗ ਨੂੰ ਗ੍ਰਿਫਤਾਰ ਕਰ ਲਿਆ ਗਿਆ...
ਗਾਇਕ ਜ਼ੁਬੀਨ ਗਰਗ ਦੀ ਫਾਈਲ ਫੋਟੋ।
Advertisement

ਸਿੰਗਾਪੁਰ ਵਿੱਚ ਪਿਛਲੇ ਮਹੀਨੇ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਜ਼ੁਬੀਨ ਗਰਗ ਦੇ ਚਚੇਰੇ ਭਰਾ ਅਤੇ ਅਸਾਮ ਪੁਲੀਸ ਦੇ ਡੀ ਐੱਸਪੀ ਸੰਦੀਪਨ ਗਰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮਸ਼ਹੂਰ ਗਾਇਕ ਜ਼ੁਬੀਨ ਗਰਗਰ ਦੀ ਮੌਤ ਦੇ ਮਾਮਲੇ ਵਿੱਚ ਇਹ ਪੰਜਵੀਂ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਨੌਰਥ ਈਸਟ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ, ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਉਸ ਦੇ ਬੈਂਡ ਦੇ ਦੋ ਮੈਂਬਰਾਂ - ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮ੍ਰਿਤ ਪ੍ਰਭਾ ਮਹੰਤਾ - ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Advertisement

ਸੀ ਆਈ ਡੀ ਦੇ ਵਿਸ਼ੇਸ਼ ਡੀ ਜੀ ਪੀ ਮੁੰਨਾ ਪ੍ਰਸਾਦ ਗੁਪਤਾ ਨੇ ਦੱਸਿਆ, ‘‘ਅਸੀਂ ਸੰਦੀਪਨ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ, ਅਸੀਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਕਰ ਰਹੇ ਹਾਂ।’’

ਗ੍ਰਿਫਤਾਰ ਕੀਤੇ ਗਏ ਪੁਲੀਸ ਅਧਿਕਾਰੀ ਤੋਂ ਪਿਛਲੇ ਮਹੀਨੇ ਸਿੰਗਾਪੁਰ ਵਿੱਚ ਗਾਇਕ ਦੀ ਮੌਤ ਦੇ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕਈ ਵਾਰ ਪੁੱਛਗਿੱਛ ਕੀਤੀ ਗਈ ਸੀ।

ਸੰਦੀਪਨ ਗਰਗ, ਜੋ ਕਿ ਡਿਪਟੀ ਐੱਸ ਪੀ ਅਤੇ ਗਾਇਕ ਦਾ ਚਚੇਰਾ ਭਰਾ ਹੈ, ਟਾਪੂ ਦੇਸ਼ ਵਿੱਚ ਕਥਿਤ ਤੌਰ ’ਤੇ ਡੁੱਬਣ ਦੀ ਘਟਨਾ ਦੌਰਾਨ ਉਸ ਦੇ ਨਾਲ ਮੌਜੂਦ ਸੀ।

ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਾਡੀ ਟੀਮ ਵੱਲੋਂ ਉਸ ਨੂੰ ਇੱਥੇ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਪੁਲੀਸ ਰਿਮਾਂਡ ਦੀ ਮੰਗ ਕਰਾਂਗੇ।’’

ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫਤਾਰ ਕੀਤੇ ਗਏ ਚਾਰ ਹੋਰ ਵਿਅਕਤੀ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹਨ। ਜ਼ੁਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਹੋ ਗਈ ਸੀ।

ਉਹ ਸ਼ਿਆਮਕਾਨੂ ਮਹੰਤਾ ਅਤੇ ਉਸ ਦੀ ਕੰਪਨੀ ਵੱਲੋਂ ਆਯੋਜਿਤ ਨੌਰਥ ਈਸਟ ਇੰਡੀਆ ਫੈਸਟੀਵਲ ਦੇ ਚੌਥੇ ਸੰਸਕਰਣ ਵਿੱਚ ਸ਼ਾਮਲ ਹੋਣ ਲਈ ਉੱਥੇ ਗਿਆ ਸੀ।

 

ਇਹ ਵੀ ਪੜ੍ਹੋ:

Zubeen Garg Case: ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ

ਜ਼ੂਬਿਨ ਗਰਗ ਨੂੰ ਮੈਨੇਜਰ ਤੇ ਮੇਲਾ ਪ੍ਰਬੰਧਕ ਜ਼ਹਿਰ ਦਿੱਤਾ

ਜ਼ੂਬਿਨ ਗਰਗ ਦੇ ਮੈਨੇਜਰ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ

 

Advertisement
Tags :
#ZubeenGargSinger Zubeen GargSingerZubeenGargZubeenGargDeath
Show comments