ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੀਂ ਜੋੜੀ ਰਕੁਲ ਪ੍ਰੀਤ ਅਤੇ ਭਗਨਾਨੀ ਨੇ ਤਸਵੀਰਾਂ ਸਾਂਝੀਆਂ ਕੀਤੀਆਂ

ਮੁੰਬਈ: ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਮਹਿੰਦੀ ਸਮਾਰੋਹ ਦੌਰਾਨ ਆਪਣੇ ਪਤੀ ਜੈਕੀ ਭਗਨਾਨੀ ਨਾਲ ਬਿਤਾਏ ਖੁਸ਼ੀ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਜੋੜਾ ਬੇਹੱਦ ਖੁਸ਼ ਦਿਖਾਈ ਦੇ ਰਿਹਾ ਸੀ। ਇਸ ਮੌਕੇ ਰਕੁਲ ਨੇ ਡਿਜ਼ਾਈਨਰ ਅਰਪਿਤਾ ਮਹਿਤਾ ਵੱਲੋਂ...
Advertisement

ਮੁੰਬਈ: ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਮਹਿੰਦੀ ਸਮਾਰੋਹ ਦੌਰਾਨ ਆਪਣੇ ਪਤੀ ਜੈਕੀ ਭਗਨਾਨੀ ਨਾਲ ਬਿਤਾਏ ਖੁਸ਼ੀ ਦੇ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਜੋੜਾ ਬੇਹੱਦ ਖੁਸ਼ ਦਿਖਾਈ ਦੇ ਰਿਹਾ ਸੀ। ਇਸ ਮੌਕੇ ਰਕੁਲ ਨੇ ਡਿਜ਼ਾਈਨਰ ਅਰਪਿਤਾ ਮਹਿਤਾ ਵੱਲੋਂ ਬਣਾਈ ਫੁਲਕਾਰੀ ਪਾਈ ਹੋਈ ਸੀ। ਉਸ ਨੇ ਘੱਟ ਮੇਕਅਪ ਨਾਲ ਵੀ ਆਪਣੇ ਆਪ ਨੂੰ ਖੂਬਸੂਰਤ ਬਣਾਇਆ ਹੋਇਆ ਸੀ। ਉਧਰ, ਜੈਕੀ ਨੇ ਗੁਲਾਬੀ ਰੰਗ ਦਾ ਪਹਿਰਾਵਾ ਪਹਿਨਿਆ ਸੀ। ਉਸ ਨੇ ਕੁਨਾਲ ਰਾਵਲ ਵੱਲੋਂ ਡਿਜ਼ਾਈਨ ਕੀਤਾ ਕਰੀਮ ਕੁੜਤਾ ਪਾਇਆ ਹੋਇਆ ਸੀ। ਅਦਾਕਾਰਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੇਰੀ ਜ਼ਿੰਦਗੀ ਵਿੱਚ ਰੰਗ ਭਰ ਰਹੇ ਨੇ। ‘ਮਹਿੰਦੀ ਤੇਰੇ ਨਾਮ ਕੀ’। ਇਸ ਦੇ ਨਾਲ ਹੀ ਅਦਾਕਾਰਾ ਨੇ ਡਿਜ਼ਾਈਨਰ ਦਾ ਵੀ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋਵਾਂ ਨੇ 21 ਫਰਵਰੀ ਨੂੰ ਗੋਆ ਵਿੱਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੇ ਦੋ ਸਮਾਰੋਹ ਹੋਏ। ਇੱਕ ਸਿੱਖ ਮਰਿਆਦਾ ਅਨੁਸਾਰ ਤੇ ਦੂਜਾ ਸਿੰਧੀ ਰੀਤੀ ਰਿਵਾਜਾਂ ਨਾਲ। ਰਕੁਲ ਛੇਤੀ ਹੀ ਕਮਲ ਹਾਸਨ ਦੇ ਨਾਲ ‘ਇੰਡੀਅਨ-2’ ਵਿੱੱਚ ਦਿਖਾਈ ਦੇਵੇਗੀ। ਇਸ ਦਾ ਪਹਿਲਾ ਭਾਗ 1996 ਵਿੱਚ ਰਿਲੀਜ਼ ਹੋਇਆ ਸੀ। ਉਧਰ, ਜੈਕੀ ਆਪਣੀ ਅਗਲੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਿਹਾ ਹੈ। ਇਹ ਫ਼ਿਲਮ ਅਲੀ ਅੱਬਾਸ ਜ਼ਾਫ਼ਰ ਵੱਲੋਂ ਬਣਾਈ ਗਈ ਹੈ। ਫ਼ਿਲਮ ਵਿੱਚ ਅਕਸ਼ਰ, ਟਾਈਗਰ, ਸੋਨਾਕਸ਼ੀ ਸਿਨਹਾ ਅਤੇ ਪ੍ਰਿਥਵੀਰਾਜ ਸੁਕੁਮਾਰਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ ਈਦ 2024 ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। -ਏਐੱਨਆਈ

Advertisement
Advertisement
Show comments