ਸੰਗੀਤਕਾਰ ਸਚਿਨ ਸੰਘਵੀ ’ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ; ਜ਼ਮਾਨਤ ’ਤੇ ਰਿਹਾਅ
ਔਰਤ ਨੇ ਲਾਏ ਇਲਜ਼ਾਮ : ਸਚਿਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ
Advertisement
ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਸਚਿਨ ਸੰਘਵੀ ਨੂੰ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ 29 ਸਾਲਾ ਔਰਤ ਨੇ ਉਸ ’ਤੇ ਇੱਕ ਸੰਗੀਤ ਐਲਬਮ ਵਿੱਚ ਕੰਮ ਕਰਨ ਅਤੇ ਵਿਆਹ ਕਰਨ ਦਾ ਵਾਅਦਾ ਕਰਕੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ।
ਆਪਣੀ ਸ਼ਿਕਾਇਤ ਵਿੱਚ, ਪੀੜਤਾ ਨੇ ਕਿਹਾ ਕਿ ਉਹ ਫਰਵਰੀ 2024 ਵਿੱਚ ਸਚਿਨ ਦੇ ਸੰਪਰਕ ਵਿੱਚ ਆਈ, ਜਦੋਂ ਉਸਨੇ ਉਸਨੂੰ ਇੰਸਟਾਗ੍ਰਾਮ ’ਤੇ ਮੈਸਿਜ ਭੇਜਿਆ।ਉਨ੍ਹਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਚਿਨ ਨੇ ਉਸਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ, ਜਿੱਥੇ ਉਸਨੇ ਵਿਆਹ ਦਾ ਪ੍ਰਸਤਾਵ ਰੱਖਿਆ ਅਤੇ ਕਈ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ।
Advertisement
ਉੱਥੇ ਹੀ ਸਚਿਨ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਦੱਸ ਦਈਏ ਕਿ ਸਚਿਨ ਅਤੇ ਜਿਗਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸੰਗੀਤਕਾਰ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਇਕੱਠੇ ਮਿਲ ਕੇ ਬਹੁਤ ਸਾਰੇ ਸੁਪਰਹਿੱਟ ਗੀਤ ਬਣਾਏ ਹਨ।
Advertisement
