ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੰਬਈ: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 60 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ’ਚ ਸੰਮਨ ਜਾਰੀ

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦਾ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸੰਮਨ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁੰਦਰਾ ’ਤੇ ਕਰਜ਼ੇ ਦੀ ਰਕਮ ਨੂੰ ਡਾਇਵਰਟ ਕਰਨ...
Advertisement

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦਾ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਆਰਥਿਕ ਅਪਰਾਧ ਸ਼ਾਖਾ (EOW) ਵੱਲੋਂ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸੰਮਨ ਭੇਜਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਕੁੰਦਰਾ ’ਤੇ ਕਰਜ਼ੇ ਦੀ ਰਕਮ ਨੂੰ ਡਾਇਵਰਟ ਕਰਨ ਦਾ ਦੋਸ਼ ਹੈ ਅਤੇ ਉਸਨੂੰ 15 ਸਤੰਬਰ ਨੂੰ ਆਰਥਿਕ ਅਪਰਾਧ ਸ਼ਾਖਾ ( EOW) ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ।

Advertisement

ਆਰਥਿਕ ਅਪਰਾਧ ਸ਼ਾਖਾ (EOW) ਨੇ ਪਿਛਲੇ ਹਫ਼ਤੇ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵਿਰੁੱਧ ਇੱਕ ਲੁੱਕ-ਆਊਟ ਸਰਕੂਲਰ (LOC) ਜਾਰੀ ਕੀਤਾ ਸੀ ਤਾਂ ਜੋ ਇਸ ਜੋੜੇ ਅੰਤਰਰਾਸ਼ਟਰੀ ਯਾਤਰਾਵਾਂ ਕਰਨ ਤੋਂ ਰੋਕਿਆ ਜਾ ਸਕੇ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਏਜੰਸੀ ਨੇ ਕੁੰਦਰਾ ਨੂੰ ਆਪਣਾ ਬਿਆਨ ਦਰਜ ਕਰਨ ਲਈ ਇਕੱਲੇ ਤਲਬ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਵਿਰੁੱਧ 14 ਅਗਸਤ ਨੂੰ ਜੁਹੂ ਪੁਲਿਸ ਸਟੇਸ਼ਨ ਵਿੱਚ ਕਾਰੋਬਾਰੀ ਦੀਪਕ ਕੋਠਾਰੀ (60) ਨਾਲ ਕਰਜ਼ਾ-ਕਮ-ਨਿਵੇਸ਼ ਸੌਦੇ ਵਿੱਚ ਲਗਭਗ 60 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

ਕੋਠਾਰੀ ਗੈਰ-ਬੈਂਕਿੰਗ ਵਿੱਤੀ ਕੰਪਨੀ ’ਲੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼’ ਦਾ ਡਾਇਰੈਕਟਰ ਹੈ।

ਉਸਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਰਾਜੇਸ਼ ਆਰੀਆ ਨਾਮ ਦੇ ਇੱਕ ਵਿਅਕਤੀ ਰਾਹੀਂ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਸੰਪਰਕ ਵਿੱਚ ਆਇਆ ਸੀ। ਕੁੰਦਰਾ ਅਤੇ ਸ਼ੈੱਟੀ ਇੱਕ ਘਰੇਲੂ ਖਰੀਦਦਾਰੀ ਅਤੇ ਆਨਲਾਈਨ ਰਿਟੇਲ ਪਲੇਟਫਾਰਮ ’ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ’ ਦੇ ਡਾਇਰੈਕਟਰ ਹਨ। ਇਨ੍ਹਾਂ ਨੇ ਆਰੀਆ ਰਾਹੀਂ ਕੋਠਾਰੀ ਤੋਂ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ। ਕੋਠਾਰੀ ਨੇ ਦਾਅਵਾ ਕੀਤਾ ਕਿ ਕਰਜ਼ਾ ਟੈਕਸ ਤੋਂ ਬਚਣ ਲਈ ਇੱਕ ਨਿਵੇਸ਼ ਵਜੋਂ ਦਿਖਾਇਆ ਜਾਣਾ ਸੀ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜੋੜੇ ਨੇ ਉਸਨੂੰ ਮਹੀਨਾਵਾਰ ਰਿਟਰਨ ਅਤੇ ਮੂਲਰਾਸ਼ੀ ਦੀ ਅਦਾਇਗੀ ਦਾ ਵਾਅਦਾ ਕੀਤਾ ਅਤੇ ਕੋਠਾਰੀ ਨੇ ਅਪ੍ਰੈਲ 2015 ਵਿੱਚ ਇੱਕ ਸ਼ੇਅਰ ਸਬਸਕ੍ਰਿਪਸ਼ਨ ਸਮਝੌਤੇ ਤਹਿਤ 31.9 ਕਰੋੜ ਰੁਪਏ ਟ੍ਰਾਂਸਫਰ ਕੀਤੇ। ਇਸ ਤੋਂ ਬਾਅਦ ਸਤੰਬਰ 2015 ਵਿੱਚ ਇੱਕ ਸਮਝੌਤੇ ਤਹਿਤ 28.53 ਕਰੋੜ ਰੁਪਏ ਹੋਰ ਦਿੱਤੇ।

ਪਰ ਸ਼ਿਲਪਾ ਸ਼ੈੱਟੀ ਨੇ ਕਰਜ਼ੇ ਲਈ ਨਿੱਜੀ ਗਰੰਟੀ ਦਿੱਤੀ ਸੀ। ਉਸ ਨੇ ਸਤੰਬਰ 2016 ਵਿੱਚ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕੋਠਾਰੀ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਕੰਪਨੀ ਵਿਰੁੱਧ ਇੱਕ ਹੋਰ ਸਮਝੌਤੇ ’ਤੇ ਡਿਫਾਲਟ ਹੋਣ ਕਾਰਨ ਦੀਵਾਲੀਆਪਨ ਦੀ ਕਾਰਵਾਈ ਚੱਲ ਰਹੀ ਹੈ।

ਉਸਨੇ ਦੋਸ਼ ਲਗਾਇਆ ਕਿ ਉਸ ਵੱਲੋਂ ਕਾਰੋਬਾਰ ਲਈ ਕਰਜ਼ਾ ਦਿੱਤਾ ਸੀ ਪਰ ਜੋੜੇ ਨੇ ਫੰਡਾਂ ਨੂੰ ਨਿੱਜੀ ਵਰਤੋਂ ਕੀਤੀ। ਉੱਧਰ ਅਧਿਕਾਰੀ ਨੇ ਕਿਹਾ ਕਿ ਅਗਲੇਰੀ ਜਾਂਚ ਚੱਲ ਰਹੀ ਹੈ

Advertisement
Show comments