Masti 4 : ਮਸਤੀ 4 ਦਾ ਟੀਜ਼ਰ ਰਿਲੀਜ਼; ਵਿਵੇਕ-ਰਿਤੇਸ਼-ਆਫਤਾਬ ਨਾਲ ਚਾਰ ਗੁਣਾ ਧਮਾਕਾ
Masti 4: ਮਸ਼ਹੂਰ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਆਫਤਾਬ ਸ਼ਿਵਦਾਸਾਨੀ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਮਸਤੀ 4 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਨਿਰਮਾਤਾਵਾਂ ਨੇ ਮਸਤੀ 4 ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ ਪਤਨੀ ਅਤੇ ਦੂਜੀ ਔਰਤ ਵਿਚਕਾਰ ਟਕਰਾਅ ਦਿਖਾਇਆ ਗਿਆ ਹੈ।
ਮਿਲਾਪ ਜ਼ਾਵੇਰੀ ਦੁਆਰਾ ਨਿਰਦੇਸ਼ਤ ਮਸਤੀ 4 ਵਿੱਚ ਰਿਤੇਸ਼ ਦੇਸ਼ਮੁਖ, ਆਫਤਾਬ ਸ਼ਿਵਦਾਸਾਨੀ, ਜੇਨੇਲੀਆ ਡਿਸੂਜ਼ਾ, ਏਲਨਾਜ਼ ਨੋਰੋਜ਼ੀ, ਰੂਹੀ ਸਿੰਘ ਅਤੇ ਵਿਵੇਕ ਓਬਰਾਏ ਮੁੱਖ ਭੂਮਿਕਾਵਾਂ ਵਿੱਚ ਹਨ।
ਇਸ ਫਿਲਮ ਵਿੱਚ ਕਾਮੇਡੀ ਅਤੇ ਹੌਟਨੈੱਸ ਦੀ ਝਲਕ ਦਿਖਾਈ ਦੇਵੇਗੀ। ਇਨ੍ਹਾਂ ਅਦਾਕਾਰਾਂ ਤੋਂ ਇਲਾਵਾ, ਮਸਤੀ 4 ਦੀ ਕਾਸਟ ਵਿੱਚ ਰੂਹੀ ਸਿੰਘ, ਏਲਨਾਜ਼ ਨੈਰੋਜ਼ੀ ਅਤੇ ਬਿੱਗ ਬੌਸ 19 ਦੀ ਪ੍ਰਤੀਯੋਗੀ ਨਤਾਲੀਆ ਜਾਨੋਜ਼ੇਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਟੀਜ਼ਰ ਕਾਫ਼ੀ ਪ੍ਰਭਾਵਸ਼ਾਲੀ ਹੈ।
ਜ਼ੀ ਸਟੂਡੀਓਜ਼ ਦੇ ਯੂਟਿਊਬ ਚੈਨਲ ਨੇ ਮਸਤੀ 4 ਦਾ ਟੀਜ਼ਰ ਨਵਾਂ ਟੀਜ਼ਰ ਸਾਂਝਾ ਕੀਤਾ ਹੈ। ਮੀਤ (ਵਿਵੇਕ ਓਬਰਾਏ), ਪ੍ਰੇਮ (ਆਫਤਾਬ ਸ਼ਿਵਦਾਸਾਨੀ) ਅਤੇ ਅਮਰ (ਰਿਤੇਸ਼ ਦੇਸ਼ਮੁਖ) ਦੀ ਤਿੱਕੜੀ ਵਾਪਸ ਆ ਰਹੀ ਹੈ। ਇਹ ਤਿੰਨੋਂ ਦੋਸਤ ਇੱਕ ਵਾਰ ਫਿਰ ਆਪਣੀਆਂ ਪਤਨੀਆਂ ਨੂੰ ਛੱਡ ਕੇ ਦੂਜੀਆਂ ਔਰਤਾਂ ਦੀ ਭਾਲ ਕਰਦੇ ਦਿਖਾਈ ਦੇ ਰਹੇ ਹਨ ਪਰ ਇਸ ਵਾਰ ਇਹ ਸਭ ਉਨ੍ਹਾਂ ਲਈ ਕਾਫ਼ੀ ਮੁਸ਼ਕਿਲਾਂ ਪੈਦਾ ਕਰ ਰਿਹਾ, ਜਿਵੇਂ ਕਿ ਨਵੇਂ ਮਸਤੀ 4 ਟੀਜ਼ਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕਦੋਂ ਰਿਲੀਜ਼ ਹੋਵੇਗੀ ਮਸਤੀ 4 ?
ਮਸਤੀ ਫਰੈਂਚਾਇਜ਼ੀ 2004 ਵਿੱਚ ਸ਼ੁਰੂ ਹੋਈ ਸੀ। ਗ੍ਰੈਂਡ ਮਸਤੀ 2013 ਵਿੱਚ ਰਿਲੀਜ਼ ਹੋਈ ਅਤੇ ਇਸ ਤੋਂ ਬਾਅਦ 2016 ਵਿੱਚ ਗ੍ਰੇਟ ਗ੍ਰੈਂਡ ਮਸਤੀ ਆਈ। ਹੁਣ ਨੌਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਮਿਲਾਪ ਮਿਲਾਨ ਜ਼ਾਵੇਰੀ ਦੁਆਰਾ ਨਿਰਦੇਸ਼ਤ ਮਸਤੀ 4, 21 ਨਵੰਬਰ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹਾਲਾਂਕਿ, ਪਿਛਲੀਆਂ ਤਿੰਨ ਫਿਲਮਾਂ ਇੰਦਰ ਕੁਮਾਰ ਦੁਆਰਾ ਨਿਰਦੇਸ਼ਤ ਕੀਤੀਆਂ ਗਈਆਂ ਸਨ।
ਦੱਸ ਦਈਏ ਕਿ ਹੁਣ ਤੱਕ ਮਸਤੀ 1, ਮਸਤੀ 2 ਅਤੇ ਮਸਤੀ 3 ਦਾ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਕਰਵਾਇਆ ਹੈ ਅਤੇ ਹੁਣ ਮਸਤੀ 4 ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲਈ ਤਿਆਰ ਹੈ।