ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨੁਸ਼ੀ ਛਿੱਲਰ ਨੇ ਸਿੱਧੀਵਿਨਾਇਕ ਮੰਦਰ ਵਿੱਚ ਮੱਥਾ ਟੇਕਿਆ

ਮੁੰਬਈ: ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਅੱਜ ਵਰ੍ਹਦੇ ਮੀਂਹ ’ਚ ਸਿੱਧੀਵਿਨਾਇਕ ਮੰਦਰ ’ਚ ਮੱਥਾ ਟੇਕਿਆ ਅਤੇ ਇਸ ਨੂੰ ‘ਸਭ ਤੋਂ ਵਧੀਆ ਸਵੇਰ’ ਦੱਸਿਆ। ਇੰਸਟਾਗ੍ਰਾਮ ’ਤੇ ਮੰਦਰ ਦੀ ਤਸਵੀਰ ਸਾਂਝੀ ਕਰਦਿਆਂ 27 ਸਾਲਾ ਅਦਾਕਾਰਾ ਨੇ ਕਿਹਾ, ‘‘ਸਭ ਤੋਂ ਵਧੀਆ ਸਵੇਰ।’’ ਹਰਿਆਣਾ...
Advertisement

ਮੁੰਬਈ: ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਅੱਜ ਵਰ੍ਹਦੇ ਮੀਂਹ ’ਚ ਸਿੱਧੀਵਿਨਾਇਕ ਮੰਦਰ ’ਚ ਮੱਥਾ ਟੇਕਿਆ ਅਤੇ ਇਸ ਨੂੰ ‘ਸਭ ਤੋਂ ਵਧੀਆ ਸਵੇਰ’ ਦੱਸਿਆ। ਇੰਸਟਾਗ੍ਰਾਮ ’ਤੇ ਮੰਦਰ ਦੀ ਤਸਵੀਰ ਸਾਂਝੀ ਕਰਦਿਆਂ 27 ਸਾਲਾ ਅਦਾਕਾਰਾ ਨੇ ਕਿਹਾ, ‘‘ਸਭ ਤੋਂ ਵਧੀਆ ਸਵੇਰ।’’ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਵਸਨੀਕ ਮਾਨੁਸ਼ੀ ਨੇ ਪ੍ਰਿਯੰਕਾ ਚੋਪੜਾ ਤੋਂ 17 ਸਾਲਾਂ ਬਾਅਦ ਸਾਲ 2017 ਵਿੱਚ ‘ਮਿਸ ਵਰਲਡ’ ਦਾ ਖਿਤਾਬ ਜਿੱਤਿਆ ਸੀ। ਉਸ ਨੇ ਸਾਲ 2022 ਵਿੱਚ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਸ ਨੇ ਸੰਯੋਗਿਤਾ ਦਾ ਕਿਰਦਾਰ ਨਿਭਾਇਆ ਸੀ। ਚੰਦਰ ਪ੍ਰਕਾਸ਼ ਦਿਵੇਦੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ਯਸ਼ ਰਾਜ ਫ਼ਿਲਮਜ਼ ਨੇ ਕੀਤਾ ਸੀ ਅਤੇ ਇਸ ਵਿੱਚ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ ਜਦਕਿ ਸੰਜੈ ਦੱਤ, ਸੋਨੂ ਸੂਦ, ਮਾਨਵ ਵਿਜ, ਆਸ਼ੂਤੋਸ਼ ਰਾਣਾ ਅਤੇ ਸਾਕਸ਼ੀ ਤੰਵਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਸਾਲ 2023 ਵਿੱਚ ਮਾਨੁਸ਼ੀ, ਵਿੱਕੀ ਕੌਸ਼ਲ ਨਾਲ ਕਾਮੇਡੀ ਫ਼ਿਲਮ ‘ਦਿ ਗਰੇਟ ਇੰਡੀਅਨ ਫੈਮਿਲੀ’ ਵਿੱਚ ਨਜ਼ਰ ਆਈ ਸੀ। -ਆਈਏਐੱਨਐੱਸ

Advertisement
Advertisement
Show comments