ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰੀ਼ਤੀ ਜ਼ਿੰਟਾ ਨਾਲ ਮਿਲਦੀ-ਜੁਲਦੀ ਹੋਣ ਕਰਕੇ ਮੈਨੂੰ ਬੌਲੀਵੁੱਡ ਵਿੱਚ ਐਂਟਰੀ ਮਿਲੀ: ਤਾਪਸੀ ਪੰਨੂ

ਮੁੰਬਈ; ਅਦਾਕਾਰਾ ਤਾਪਸੀ ਪੰਨੂ ਨੇ ਖੁਲਾਸਾ ਕੀਤਾ ਕਿ ਪ੍ਰੀਤੀ ਜ਼ਿੰਟਾ ਨਾਲ ਮਿਲਦੀ-ਜੁਲਦੀ ਹੋਣ ਕਰਕੇ ਉਸ ਨੂੰ ਬੌਲੀਵੁੱਡ ਵਿੱਚ ਲਿਆਂਦਾ ਗਿਆ ਸੀ। ਇਹ ਗੱਲ ਤਾਪਸੀ ਨੇ ਕ੍ਰਿਕਟਰ ਸ਼ਿਖਰ ਧਵਨ ਦੇ ਟੌਕ ਸ਼ੋਅ ‘ਧਵਨ ਕਰੇਂਗੇ’ ਵਿੱਚ ਆਖੀ। ਫਿਲਮ ‘ਮੁਲਕ’ ਵਿੱਚ ਅਦਾਕਾਰੀ ਦੇ...
Advertisement

ਮੁੰਬਈ; ਅਦਾਕਾਰਾ ਤਾਪਸੀ ਪੰਨੂ ਨੇ ਖੁਲਾਸਾ ਕੀਤਾ ਕਿ ਪ੍ਰੀਤੀ ਜ਼ਿੰਟਾ ਨਾਲ ਮਿਲਦੀ-ਜੁਲਦੀ ਹੋਣ ਕਰਕੇ ਉਸ ਨੂੰ ਬੌਲੀਵੁੱਡ ਵਿੱਚ ਲਿਆਂਦਾ ਗਿਆ ਸੀ। ਇਹ ਗੱਲ ਤਾਪਸੀ ਨੇ ਕ੍ਰਿਕਟਰ ਸ਼ਿਖਰ ਧਵਨ ਦੇ ਟੌਕ ਸ਼ੋਅ ‘ਧਵਨ ਕਰੇਂਗੇ’ ਵਿੱਚ ਆਖੀ। ਫਿਲਮ ‘ਮੁਲਕ’ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਨੇ ਕਿਹਾ, ‘ਮੇਰਾ ਬੌਲੀਵੁੱਡ ਵਿੱਚ ਦਾਖ਼ਲਾ ਇਸ ਲਈ ਹੋਇਆ ਸੀ ਕਿਉਂਕਿ ਮੈਂ ਪ੍ਰੀਤੀ ਜ਼ਿੰਟਾ ਨਾਲ ਮਿਲਦੀ-ਜੁਲਦੀ ਹਾਂ। ਉਹ ਊਰਜਾ ਨਾਲ ਭਰਪੂਰ ਹੈ ਅਤੇ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ।’ ਤਾਪਸੀ ਨੇ ਅੱਗੇ ਕਿਹਾ, ‘ਪ੍ਰੀਤੀ ਮੈਮ ਬਹੁਤ ਹਾਂਦਰੂ ਤੇ ਬੁੱਧੀਮਾਨ ਜਾਪਦੇ ਹਨ। ਮੈਨੂੰ ਲੱਗਦਾ ਹੈ ਕਿ ਮੈਨੂੰ ਉਨ੍ਹਾਂ ਦੀ ਸਾਖ਼ ਨੂੰ ਬਰਕਰਾਰ ਰੱਖਣਾ ਪਵੇਗਾ ਕਿਉਂਕਿ ਮੈਨੂੰ ਉਨ੍ਹਾਂ ਦੇ ਨਾਂ ਕਾਰਨ ਇੰਡਸਟਰੀ ਵਿੱਚ ਲਿਆਂਦਾ ਗਿਆ ਸੀ। ਇਸ ਲਈ ਮੈਂ ਹਮੇਸ਼ਾ ਉਨ੍ਹਾਂ ਵਰਗੀ ਬਣਨ ਦੀ ਕੋਸ਼ਿਸ਼ ਕਰਦੀ ਹਾਂ।’ ਜ਼ਿਕਰਯੋਗ ਹੈ ਕਿ ਸ਼ਿਖਰ ਆਈਪੀਐੱਲ ਟੀਮ ‘ਪੰਜਾਬ ਕਿੰਗਜ਼’ ਦੇ ਕਪਤਾਨ ਹਨ ਜਿਸ ਦੀ ਮਾਲਕ ਪ੍ਰੀਤੀ ਹੈ। ‘ਧਵਨ ਕਰੇਂਗੇ’ ਜੀਓਸਿਨੇਮਾ ਪ੍ਰੀਮੀਅਮ ’ਤੇ ਸਟ੍ਰੀਮ ਕਰ ਰਿਹਾ ਹੈ। -ਆਈਏਐੱਨਐੱਸ

Advertisement
Advertisement
Tags :
Bollywood Actressbollywood newsPretty ZintaTapsi Pannu