ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਹਿਰਾਗਾਗਾ: ਮਜ਼ਦੂਰਾਂ ਦੀ ਹੜਤਾਲ ਤੋਂ ਅੱਕੇ ਕਿਸਾਨ ਆਪ ਹੀ ਲੱਗੇ ਝੋਨਾ ਝਾਰਨ

ਰਮੇਸ਼ ਭਾਰਦਵਾਜ ਲਹਿਰਾਗਾਗਾ, 9 ਅਕਤੂਬਰ ਅਨਾਜ ਮੰਡੀਆਂ ਦੇ ਮਜ਼ਦੂਰਾਂ ਦੀ ਹੜਤਾਲ ਕਾਰਨ ਕਿਸਾਨਾਂ ਦਾ ਨਮੀਂ ਵਾਲਾ ਝੋਨਾ ਕਾਲਾ ਪੈਣ ਲੱਗ ਪਿਆ ਹੈ। ਇਸ ਕਾਰਨ ਕਿਸਾਨਾਂ ਨੇ ਝੋਨੇ ਨੂੰ ਅੱਜ ਆਪ ਹੀ ਪੱਖੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦਾ ਮੰਡੀ ਦੇ...
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 9 ਅਕਤੂਬਰ

Advertisement

ਅਨਾਜ ਮੰਡੀਆਂ ਦੇ ਮਜ਼ਦੂਰਾਂ ਦੀ ਹੜਤਾਲ ਕਾਰਨ ਕਿਸਾਨਾਂ ਦਾ ਨਮੀਂ ਵਾਲਾ ਝੋਨਾ ਕਾਲਾ ਪੈਣ ਲੱਗ ਪਿਆ ਹੈ। ਇਸ ਕਾਰਨ ਕਿਸਾਨਾਂ ਨੇ ਝੋਨੇ ਨੂੰ ਅੱਜ ਆਪ ਹੀ ਪੱਖੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦਾ ਮੰਡੀ ਦੇ ਮਜ਼ਦੂਰਾਂ ਨੇ ਵਿਰੋਧ ਕੀਤਾ। ਇੱਕ ਪਾਸੇ ਮਜ਼ਦੂਰ ਕਹਿ ਰਹੇ ਹਨ ਕਿ ਜੇ ਹੜਤਾਲ ਰਹੇਗੀ ਤਾਂ ਹੀ ਸਰਕਾਰ  ਮੰਗਾਂ ਮੰਨੇਗੀ ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਹਨ ਕਿ ਜੇ ਝੋਨਾ ਖਰਾਬ ਹੋ ਗਿਆ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ। ਕਿਸਾਨਾਂ ਨੇ ਪਿੰਡਾਂ ਤੋਂ ਆਪਣੇ ਨੌਕਰ ਅਤੇ ਦਿਹਾੜੀਦਾਰ ਲਿਆ ਕੇ ਝੋਨੇ ਨੂੰ ਪੱਖੇ ਲਾਉਣੇ ਸ਼ੁਰੂ ਕਰ ਦਿੱਤੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਉਹ ਮਜ਼ਦੂਰ ਯੂਨੀਅਨ ਦੇ ਨਾਲ ਹਾਂ ਪਰ ਪਾਤੜਾਂ, ਘੱਗਾ, ਦਿੜਬਾ ਮੰਡੀਆਂ ਵਿੱਚ ਮਜ਼ਦੂਰ ਕੰਮ ਕਰ ਰਹੇ ਹਨ, ਜਿਸ ਕਾਰਨ ਇਥੋਂ ਦਾ ਝੋਨਾ ਉਨ੍ਹਾਂ ਮੰਡੀਆਂ ਅਤੇ ਨਾਲ ਲੱਗਦੇ ਸ਼ਹਿਰ ਜਾਖਲ ਵਿੱਚ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

Advertisement