‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੀ ਵਾਪਸੀ ਨੂੰ ਭਰਵਾਂ ਹੁੰਗਾਰਾ
ਹਫ਼ਤੇ ’ਚ 1.6 ਅਰਬ ਮਿੰਟ ਤੱਕ ਦੇਖਿਆ ਗਿਆ ਸੀਰੀਅਲ
Advertisement
ਮਸ਼ਹੂਰ ਟੀਵੀ ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਅਤੇ ਪਹਿਲੇ ਹਫ਼ਤੇ ਵਿੱਚ ਹੀ ਇਹ ਸੀਰੀਅਲ 1.659 ਅਰਬ ਮਿੰਟ ਤੋਂ ਵੱਧ ਸਮੇਂ ਤੱਕ ਦੇਖਿਆ ਗਿਆ।ਸਟਾਰ ਪਲੱਸ ਨੇ ਇਹ ਜਾਣਾਰੀ ਦਿੰਦਿਆਂ ਦੱਸਿਆ ਕਿ 29 ਜੁਲਾਈ ਨੂੰ ਸ਼ੁਰੂ ਕੀਤੇ ਗਏ ਟੀਵੀ ਸੀਰੀਅਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਿਰਫ਼ ਚਾਰ ਦਿਨ ਵਿੱਚ ਹੀ ਏਕਤਾ ਕਪੂਰ ਦੇ ਇਸ ਸ਼ੋਅ ਨੂੰ ਟੀਵੀ ’ਤੇ 3.1 ਕਰੋੜ ਦਰਸ਼ਕਾਂ ਨੇ ਦੇਖਿਆ। ਸੀਰੀਅਲ ਦਾ ਪਹਿਲਾ ਐਪੀਸੋਡ ਹੀ 1.5 ਕਰੋੜ ਲੋਕਾਂ ਨੇ ਦੇਖਿਆ ਸੀ।
Broadcast Audience Research Council of India (BARC) ਤਰਫ਼ੋਂ ਉਪਲਬਧ ਕਰਵਾਏ ਗਏ ਅੰਕੜਿਆਂ ਅਨੁਸਾਰ ਇਹ ਸੀਰੀਅਲ ਹਫ਼ਤਾਵਰੀ ਟੈਲੀਵਿਜ਼ਨ ਰੇਟਿੰਗ ਪੁਆਇੰਟ (TRP) ਚਾਰਟ ’ਚ 2.3 ਟੀਆਰਪੀ ਹਾਸਲ ਕਰਕੇ ‘ਅਨੁਪਮਾ’ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਰਿਹਾ।
Advertisement
‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਨੇ ਟੀਆਰਪੀ ਮਾਮਲੇ ’ਚ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈਂ(2.0)’, ‘ਲਾਫਟਰ ਸ਼ੈਫਸ (2.0) ਅਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ (1.9) ਨੂੰ ਪਿੱਛੇ ਛੱਡ ਦਿੱਤਾ ਹੈ।
‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਵਿੱਚ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਨਾਲ ਅਦਾਕਾਰਾ ਤੋਂ ਸਿਆਸਤਦਾਨ ਬਣੀ ਸਮ੍ਰਿਤੀ ਇਰਾਨੀ ਤੁਲਸੀ ਵਿਰਾਨੀ ਦੀ ਭੂਮਿਕਾ ਵਿੱਚ ਦਰਸ਼ਕਾਂ ਦੇ ਰੂ-ਬ-ਰੂ ਹੋਈ ਹੈ।
Advertisement