ਕੈਟਰੀਨਾ ਤੇ ਵਿੱਕੀ ਕੌਸ਼ਲ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ
ਬਾਲੀਵੁੱਡ ਦੇ ਪਿਆਰੇ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਖਰਕਾਰ ਪੁਸ਼ਟੀ ਕੀਤੀ ਹੈ ਕਿ ਜਲਦ ਉਨ੍ਹਾਂ ਦੇ ਘਰ ਕਿਲਕਾਰੀਆਂ ਸੁਣਾਈ ਦੇਣਗੀਆਂ। 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ...
Advertisement
ਬਾਲੀਵੁੱਡ ਦੇ ਪਿਆਰੇ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਖਰਕਾਰ ਪੁਸ਼ਟੀ ਕੀਤੀ ਹੈ ਕਿ ਜਲਦ ਉਨ੍ਹਾਂ ਦੇ ਘਰ ਕਿਲਕਾਰੀਆਂ ਸੁਣਾਈ ਦੇਣਗੀਆਂ। 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ।
ਮੰਗਲਵਾਰ ਨੂੰ ਕੈਟਰੀਨਾ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਵਿੱਕੀ ਦੇ ਨਾਲ ਮੌਜੂਦ ਹਨ। ਤਸਵੀਰ ਦੇ ਨਾਲ, ਜੋੜੇ ਨੇ ਲਿਖਿਆ, "ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਸ਼ੁਰੂ ਕਰਨ ਦੇ ਰਾਹ 'ਤੇ। 🙏🏽 ॐ."
Advertisement
ਪੋਸਟ ਤੁਰੰਤ ਵਾਇਰਲ ਹੋ ਗਈ, ਜਿਸ ਨਾਲ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਵਧਾਈਆਂ ਦਾ ਮੀਂਹ ਵਰ੍ਹਿਆ। ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਨੇ ਟਿੱਪਣੀ ਕੀਤੀ, “ਵਧਾਈਆਂ ਵਧਾਈਆਂ ਵਧਾਈਆਂ!!!!!!’’
ਜਦੋਂ ਕਿ ਅਦਾਕਾਰਾ ਨੇਹਾ ਧੂਪੀਆ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਪ੍ਰਸੰਸਕਾਂ ਨੇ ਵੀ ਵੱਡੇ ਪੱਧਰ ’ਤੇ ਜੋੜੀ ਨੂੰ ਵਧਾਈਆਂ ਦਿੰਦਿਆਂ ਕਮੈਂਟ ਕੀਤੇ।
Advertisement